ਨਵੀਂ ਦਿੱਲੀ- ਮੁੰਬਈ ਪੁਲਸ ਨੂੰ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਵਾਲਾ ਇਕ ਮੈਸੇਜ ਮਿਲਿਆ। ਅਧਿਕਾਰੀ ਨੇ ਦੱਸਿਆ ਕਿ ਜਿਸ ਨੰਬਰ ਤੋਂ ਇਹ ਮੈਸੇਜ ਭੇਜਿਆ ਗਿਆ ਸੀ, ਉਸ ਦਾ ਪਤਾ ਰਾਜਸਥਾਨ ਦੇ ਅਜਮੇਰ 'ਚ ਲਗਾਇਆ ਗਿਆ ਹੈ ਅਤੇ ਸ਼ੱਕੀ ਨੂੰ ਫੜਨ ਲਈ ਤੁਰੰਤ ਪੁਲਸ ਦੀ ਇਕ ਟੀਮ ਉਥੇ ਭੇਜੀ ਗਈ।
ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਸ ਦੀ ਹੈਲਪਲਾਈਨ 'ਤੇ ਤੜਕੇ ਆਏ ਵਟਸਐਪ ਮੈਸੇਜ 'ਚ ਪਾਕਿਸਤਾਨੀ ਖੁਫੀਆ ਏਜੰਸੀ 'ਆਈ.ਐੱਸ.ਆਈ.' ਦੇ ਏਜੰਸੀ ਦਾ ਜ਼ਿਕਰ ਕਰਦੇ ਹੋਏ ਪੀ.ਐੱਮ. ਮੋਦੀ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕਰਨ ਦੀ ਸਾਜ਼ਿਸ਼ ਦੀ ਗੱਲ ਕਹੀ ਗਈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਮੈਸੇਜ ਭੇਜਣ ਵਾਲਾ ਵਿਅਕਤੀ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ ਜਾਂ ਉਸ ਨੇ ਨਸ਼ੇ ਦੀ ਹਾਲਤ 'ਚ ਮੈਸੇਜ ਭੇਜਿਆ।
ਉਨ੍ਹਾਂ ਦੱਸਿਆਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤੀ ਨਿਆਂ ਸਹਿੰਤਾ ਦੀਆਂ ਸੰਬੰਧਿਤ ਧਾਰਾਵਾਂ ਤਹਿ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਮੁੰਬਈ ਟ੍ਰੈਫਿਕ ਪੁਲਸ ਦੀ ਹੈਲਪਲਾਈਨ ਨੂੰ ਪਹਿਲਾਂਵੀ ਕਈ ਵਾਰ ਫਰਜ਼ੀ ਧਮਕੀ ਭਰੇ ਸੰਦੇਸ਼ ਮਿਲੇ ਹਨ।
UPI ਅਤੇ Open Banking ਨੇ ਭਾਰਤ ’ਚ ਕਰਜ਼ੇ ਦੀ ਪਹੁੰਚ ਕੀਤੀ ਸੌਖੀ
NEXT STORY