ਨਵੀਂ ਦਿੱਲੀ- ਜੀ-20 ਸ਼ਿਖਰ ਸੰਮੇਲਨ ਦੌਰਾਨ ਭਾਰਤ ਆਪਣੇ ਸੱਭਿਆਚਾਰ ਅਤੇ ਵਿਰਾਸਤ ਨੂੰ ਪੂਰੇ ਵਿਸ਼ਵ ਦੇ ਸਾਹਮਣੇ ਦਿਖਾ ਰਿਹਾ ਹੈ। ਅਜਿਹਾ ਹੀ ਨਜ਼ਾਰਾ ਉਸ ਸਮੇਂ ਦਿਸਿਆ ਜਦੋਂ ਪੀ.ਐੱਮ. ਮੋਦੀ ਨੇ ਭਾਰਤ ਮੰਡਪਮ 'ਚ ਕੋਨਾਰਕ ਦੇ ਸਾਹਮਣੇ ਦੁਨੀਆ ਭਰ ਦੇ ਨੇਤਾਵਾਂ ਨਾਲ ਹੱਥ ਮਿਲਾਇਆ। ਇਸ ਦੌਰਾਨ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਇਸ ਕੋਨਾਰਕ ਚੱਕਰ ਦੇ ਮਹੱਤਵ ਬਾਰੇ ਸਮਝਾਉਂਦੇ ਵੀ ਦਿਸੇ।
ਇਹ ਵੀ ਪੜ੍ਹੋ- ਭਾਰਤ ਵਾਪਸ ਆ ਰਿਹੈ 'ਵਾਘ ਨਖ', ਛਤਰਪਤੀ ਸ਼ਿਵਾਜੀ ਨੇ ਇਸੇ ਨਾਲ ਅਫ਼ਜ਼ਲ ਖ਼ਾਨ ਨੂੰ ਉਤਾਰਿਆ ਸੀ ਮੌਤ ਦੇ ਘਾਟ
ਦੱਸ ਦੇਈਏ ਕਿ ਬੈਕਗ੍ਰਾਂਡ 'ਚ ਬਣਿਆ 13ਵੀਂ ਸ਼ਤਾਬਦੀ 'ਚ ਕੋਨਾਰਕ ਚੱਕਰ ਭਾਰਤ ਦੇ ਪ੍ਰਾਚੀਨ ਗਿਆਨ, ਸੱਭਿਅਤਾ ਅਤੇ ਵਾਸਤੂ ਕਲਾ ਦੀ ਉੱਤਮਤਾ ਦਾ ਪ੍ਰਤੀਕ ਹੈ। ਕੋਨਾਰਕ ਚੱਕਰ ਦਾ ਘੁੰਮਣਾ ਕਾਲਚੱਕਰ ਦੇ ਨਾਲ-ਨਾਲ ਤਰੱਕੀ ਅਤੇ ਨਿਰੰਤਰ ਤਬਦੀਲੀ ਦਾ ਪ੍ਰਤੀਕ ਹੈ। ਇਹ ਲੋਕਤੰਤਰ ਦੇ ਪਹੀਏ ਦੇ ਸ਼ਕਤੀਸ਼ਾਲੀ ਪ੍ਰਤੀਕ ਦੇ ਰੂਪ 'ਚ ਵੀ ਕੰਮ ਕਰਦਾ ਹੈ ਜੋ ਲੋਕਤਾਂਤਰਿਕ ਆਦਰਸ਼ਾਂ ਦੇ ਲਚਕੀਲੇਪਨ ਅਤੇ ਸਮਾਜ 'ਚ ਤਰੱਕੀ ਦੇ ਪ੍ਰਤੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ।
ਕੋਨਾਰਕ ਚੱਕਰ ਨੂੰ 13ਵੀਂ ਸਦੀ 'ਚ ਰਾਜਾ ਨਰਸਿੰਘਦੇਵ-ਪਹਿਲੇ ਦੇ ਸ਼ਾਸਨ 'ਚ ਬਣਵਾਇਆ ਗਿਆ ਸੀ। ਕੋਨਾਰਕ ਦਾ ਸੂਰਜ ਮੰਦਰ ਬੇਹੱਦ ਖ਼ਾਸ ਹੈ। 24 ਤੀਲੀਆਂ ਵਾਲੇ ਇਸ ਚੱਕਰ ਨੂੰ ਭਾਰਤ ਦੇ ਰਾਸ਼ਟਰੀ ਝੰਡੇ 'ਚ ਵੀ ਇਸਤੇਮਾਲ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ 'ਚ ਰਹਿ ਰਹੇ ਅੱਤਵਾਦੀਆਂ ਨੂੰ ਜੰਮੂ ਕਸ਼ਮੀਰ ਦੇ DGP ਦੀ ਸਖ਼ਤ ਚਿਤਾਵਨੀ
NEXT STORY