ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਵਿਰੋਧੀ ਧਿਰ ਵਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ, ਉੱਥੇ ਮਣੀਪੁਰ 'ਚ ਹਿੰਸਾ ਦੇ ਮੁੱਦੇ 'ਤੇ ਆਪਣੀ ਗੱਲ ਰੱਖੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਣੀਪੁਰ 'ਚ ਲਗਾਤਾਰ ਹਿੰਸਾ ਦੀਆਂ ਘਟਨਾਵਾਂ ਘੱਟ ਹੋ ਰਹੀਆਂ ਹਨ। ਮਣੀਪੁਰ 'ਚ 11 ਹਜ਼ਾਰ ਤੋਂ ਵੱਧ FIR ਦਰਜ ਹੋਈਆਂ ਹਨ ਅਤੇ 500 ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਹਨ। ਸੂਬਾ ਸਰਕਾਰ, ਕੇਂਦਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਕੁਦਰਤੀ ਸਮੱਸਿਆਵਾਂ ਨਾਲ ਨਜਿੱਠਣ ਲਈ ਹਰ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੁੱਦੇ 'ਤੇ ਸਿਆਸਤ ਕਰਨ ਵਾਲਿਆਂ ਨੂੰ ਅਪੀਲ ਹੈ ਕਿ ਅਜਿਹਾ ਕਰਨਾ ਬੰਦ ਕਰੋ, ਨਹੀਂ ਤਾਂ ਮਣੀਪੁਰ ਦੇ ਲੋਕ ਹੀ ਤੁਹਾਨੂੰ ਰਿਜੈਕਟ ਕਰ ਦੇਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਸਰਕਾਰ ਮਣੀਪੁਰ ਵਿਚ ਸਥਿਤੀ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਣੀਪੁਰ ਵਿਚ ਸਕੂਲ-ਕਾਲਜ ਅਦਾਰੇ ਵੀ ਖੁੱਲ੍ਹ ਰਹੇ ਹਨ। ਜਿਵੇਂ ਦੇਸ਼ ਵਿਚ ਇਮਤਿਹਾਨ ਹੋਏ,, ਉੱਥੇ ਵੀ ਇਮਤਿਹਾਨ ਹੋਏ ਹਨ। ਕੇਂਦਰ ਸਰਕਾਰ ਸਾਰਿਆਂ ਨਾਲ ਗੱਲਬਾਤ ਕਰਕੇ ਸਦਭਾਵਨਾ ਦਾ ਰਾਹ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। ਛੋਟੇ-ਛੋਟੇ ਗਰੁੱਪਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰੀ ਉਥੇ ਗਏ ਅਤੇ ਕਈ ਦਿਨ ਉਥੇ ਰਹੇ। ਅਧਿਕਾਰੀ ਵੀ ਲਗਾਤਾਰ ਜਾ ਰਹੇ ਹਨ। ਸਮੱਸਿਆ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਣੀਪੁਰ 'ਚ ਹੜ੍ਹ ਦਾ ਸੰਕਟ ਚੱਲ ਰਿਹਾ ਹੈ। ਅੱਜ ਹੀ NDRF ਦੀਆਂ ਦੋ ਟੀਮਾਂ ਉਥੇ ਭੇਜੀਆਂ ਗਈਆਂ ਹਨ।
ਹਿੰਸਾ ਤੇ ਨਫ਼ਰਤ ਫੈਲਾਉਣ ਵਾਲੇ ਭਾਜਪਾ ਦੇ ਲੋਕ ਹਿੰਦੂ ਧਰਮ ਦੇ ਮੂਲ ਸਿਧਾਂਤਾਂ ਨੂੰ ਨਹੀਂ ਸਮਝਦੇ: ਰਾਹੁਲ
NEXT STORY