ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਖਾ ਸਿੰਘ ਨਾਲ ਸ਼ੁੱਕਰਵਾਰ ਨੂੰ ਗੱਲ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਿਆ। ਮਿਲਖਾ ਸਿੰਘ ਨੂੰ ਵੀਰਵਾਰ ਨੂੰ ਚੰਡੀਗੜ੍ਹ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਮੀਦ ਜਤਾਈ ਕਿ ਸਿੰਘ ਜਲਦ ਹੀ ਸਿਹਤਮੰਦ ਹੋ ਕੇ ਪਰਤਣਗੇ ਅਤੇ ਖਿਡਾਰੀਆਂ ਨੂੰ ਪ੍ਰੇਰਿਤ ਕਰਨਗੇ, ਜੋ ਤੋਕਿਓ ਓਲੰਪਿਕਸ 'ਚ ਹਿੱਸਾ ਲੈਣ ਵਾਲੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੀ ਲਪੇਟ 'ਚ ਆਏ 'ਮਿਲਖਾ ਸਿੰਘ' ਦੀ ਫਿਰ ਵਿਗੜੀ ਸਿਹਤ, PGI 'ਚ ਕਰਵਾਇਆ ਦਾਖ਼ਲ
'ਫਲਾਇੰਗ ਸਿੱਖ' ਦੇ ਤੌਰ 'ਤੇ ਪ੍ਰਸਿੱਧ ਸਿੰਘ ਹਾਲ 'ਚ ਕੋਰੋਨਾ ਵਾਇਰਸ ਸੰਕਰਮਣ ਦੀ ਲਪੇਟ 'ਚ ਆ ਗਏ ਸਨ। ਆਕਸੀਜਨ ਦਾ ਪੱਧਰ ਲਗਾਤਾਰ ਘੱਟਣ ਕਾਰਨ ਉਨ੍ਹਾਂ ਨੂੰ ਹਸਪਤਾਲ ਦੇ ਆਈ.ਸੀ.ਯੂ. 'ਚ ਦਾਖ਼ਲ ਕਰਵਾਇਆ ਗਿਆ ਹੈ। 91 ਸਾਲਾ ਸਿੰਘ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : ਕੋਵਿਡ ਹਸਪਤਾਲ ਬਣਾਉਣ ਲਈ ਅੱਗੇ ਆਇਆ DSGMC, ਦਾਨ ਕੀਤਾ ਸੋਨਾ-ਚਾਂਦੀ
ਸੂਬਿਆਂ ਨੇ ਆਪਣੇ ਕੋਟੇ ਤੋਂ ਕਿਤੇ ਜ਼ਿਆਦਾ ਟੀਕੇ ਖਰੀਦੇ, ਨਿੱਜੀ ਹਸਪਤਾਲਾਂ ਨੇ ਘੱਟ
NEXT STORY