ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਮਰੀਕਾ ਦੇ ਨਿਊ ਓਰਲੀਨਜ਼ ਵਿਚ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ, ਜਿਸ ਵਿਚ 15 ਲੋਕ ਮਾਰੇ ਗਏ ਅਤੇ ਘੱਟੋ-ਘੱਟ 35 ਹੋਰ ਜ਼ਖਮੀ ਹੋ ਗਏ। ਇਸਲਾਮਿਕ ਸਟੇਟ ਤੋਂ ਪ੍ਰੇਰਿਤ ਇੱਕ ਡਰਾਈਵਰ ਨੇ ਨਿਊ ਓਰਲੀਨਜ਼ ਵਿੱਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਦੀ ਭੀੜ 'ਤੇ ਆਪਣਾ ਟਰੱਕ ਚੜ੍ਹਾ ਦਿੱਤਾ ਸੀ, ਜਿਸ ਕਾਰਨ ਇਸ ਘਟਨਾ 'ਚ 15 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਚੈਲੰਜ ਜਿੱਤਣ ਦੇ ਚੱਕਰ 'ਚ ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮੌਤ
ਦੋਸ਼ੀ ਨੇ ਆਪਣੇ ਪਿਕਅੱਪ ਟਰੱਕ 'ਤੇ ਇਸਲਾਮਿਕ ਸਟੇਟ ਦਾ ਝੰਡਾ ਲਗਾਇਆ ਹੋਇਆ ਸੀ ਅਤੇ ਉਹ ਪੁਲਸ ਦੀ ਨਾਕਾਬੰਦੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਕੋਸ਼ਿਸ਼ 'ਚ ਉਸ ਨੇ ਜਸ਼ਨ ਮਨਾ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਬਾਅਦ 'ਚ ਉਸ ਨੂੰ ਪੁਲਸ ਨੇ ਮਾਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,'ਅਸੀਂ ਨਿਊ ਓਰਲੀਨਜ਼ 'ਚ ਕਾਇਰਾਨਾ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦੇ ਹਾਂ। ਸਾਡੀਆਂ ਪ੍ਰਾਰਥਨਾਵਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ। ਕਾਮਨਾ ਹੈ ਕਿ ਉਨ੍ਹਾਂ ਨੂੰ ਇਸ ਦੁਖਾਂਤ 'ਚੋਂ ਨਿਕਲਣ ਵਿਚ ਤਾਕਤ ਮਿਲੇ।'
ਇਹ ਵੀ ਪੜ੍ਹੋ: ਹੁਣ ਹੋਮਵਰਕ ਦੀ ਟੈਨਸ਼ਨ ਛੱਡ ਦੇਣ ਬੱਚੇ, ਬਣ ਗਿਆ ਨਵਾਂ ਕਾਨੂੰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਬੀਰ ਬਾਦਲ ਦੇ ਅਸਤੀਫੇ ’ਤੇ ਅਕਾਲੀ ਦਲ ਦਾ ਵੱਡਾ ਐਲਾਨ, ਡੱਲੇਵਾਲ ਦੇ ਮੁੱਦੇ 'ਤੇ SC ਦਾ ਵੱਡਾ ਬਿਆਨ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY