ਦੁਬਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੋਂ ਯੂਨਾਈਟੇਡ ਅਰਬ ਅਮੀਰਾਤ (ਯੂ. ਏ. ਈ.) ਪਹੁੰਚ ਗਏ ਹਨ। ਪੀ. ਐੱਮ. ਮੋਦੀ ਅਬੂ ਧਾਬੀ 'ਚ ਪ੍ਰਧਾਨ ਮੰਤਰੀ ਮੋਦੀ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰ 2-ਪੱਖੀ ਮੁੱਦਿਆਂ 'ਤੇ ਗੱਲਬਾਤ ਕਰਨਗੇ। ਨਾਲ ਹੀ ਇਸ ਮੀਟਿੰਗ 'ਚ ਦੋਵੇਂ ਨੇਤਾ ਖੇਤਰੀ ਅਤੇ ਅੰਤਰਰਾਸ਼ਟਰੀ ਹਿੱਤਾਂ 'ਤੇ ਵੀ ਗੱਲਬਾਤ ਕਰਨਗੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਫਰਾਂਸ ਦਾ ਦੌਰਾ ਕਾਫੀ ਸਫਲ ਰਿਹਾ। ਅਸੀਂ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ। ਇਹ ਗੱਲਬਾਤ ਆਪਸੀ ਸਹਿਯੋਗ ਨੂੰ ਵਧਾਵੇਗੀ ਅਤੇ ਨਵੇਂ ਮੌਕੇ ਪੈਦਾ ਕਰੇਗੀ। ਮੈਂ ਫਰਾਂਸ ਦੀ ਜਨਤਾ ਅਤੇ ਸਰਕਾਰ ਦਾ ਮਹਿਮਾਨਨਵਾਜ਼ੀ ਲਈ ਸ਼ੁਕਰੀਆ ਕਰਨਾ ਚਾਹੁੰਦਾ ਹਾਂ।
ਅੱਜ ਸ਼੍ਰੀਨਗਰ ਦੌਰੇ 'ਤੇ ਜਾਣਗੇ ਰਾਹੁਲ ਗਾਂਧੀ (ਪੜ੍ਹੋ 24 ਅਗਸਤ ਦੀਆਂ ਖਾਸ ਖਬਰਾਂ)
NEXT STORY