ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਵੀਰਵਾਰ ਨੂੰ ਕੁਦਰਤੀ ਖੇਤੀ, ਫੂਡ ਪ੍ਰੋਸੈਸਿੰਗ (natural farming, food processing) ਅਤੇ ਖੇਤੀ ਆਧਾਰਤ ਊਰਜਾ ਵਿਸ਼ੇ (agriculture based energy) ’ਤੇ ਤਿੰਨ ਦਿਨ ਦੇ ਇਕ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਨਗੇ। ਗੁਜਰਾਤ ਦੇ ਆਨੰਦ ’ਚ ਆਯੋਜਿਤ ਇਹ ਸੰਮੇਲਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਤਿੰਨ ਦਿਨ ਚਲੇਗਾ। ਪੀ.ਐੱਮ. ਮੋਦੀ ਸੰਮੇਲਨ ਨੂੰ ਵੀਡੀਓ ਲਿੰਕ ਦੇ ਮਾਧਿਅਮ ਨਾਲ 11 ਵਜੇ ਸੰਬੋਧਨ ਕਰਨਗੇ। ਇਸ ਸੰਮੇਲਨ ’ਚ ਜ਼ੀਰੋ ਬਜਟ ਵਾਲੀ ਕੁਦਰਤੀ ਖੇਤੀ, ਖੇਤੀ ਖੇਤਰ ਦੇ ਨਵੀਨੀਕਰਨ ’ਚ ਤਕਨਾਲੋਜੀ ਦੀ ਭੂਮਿਕਾ ਅਤੇ ਖੇਤੀ ਆਧਾਰਤ ਸਵੱਛ ਊਰਜਾ ਵਰਗੇ ਵਿਸ਼ਿਆਂ ’ਤੇ ਚਰਚਾ ਹੋਵੇਗੀ।
ਇਹ ਵੀ ਪੜ੍ਹੋ : ਬੇਅਦਬੀ ਮਾਮਲਾ : ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਰਾਮ ਰਹੀਮ ਨੇ ਹਾਈ ਕੋਰਟ ’ਚ ਦਿੱਤੀ ਚੁਣੌਤੀ
ਇਸ ਸੰਮੇਲਨ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਨਰੇਂਦਰ ਸਿੰਘ ਤੋਮਰ ਵੀ ਮੌਜੂਦ ਰਹਿਣਗੇ। ਸ਼ਾਹ ਨੇ ਇਕ ਸੰਦੇਸ਼ ’ਚ ਕਿਹਾ ਕਿ ਭਾਰਤੀ ਖੇਤੀ ਖੇਤਰ ਲਈ ਅੱਜ ਇਕ ਵਿਸ਼ੇਸ਼ ਦਿਨ ਹੈ, ਜਦੋਂ ਪੀ.ਐੱਮ. ਮੋਦੀ ‘ਕੁਦਰਤੀ ਖੇਤੀ ਅਤੇ ਰਾਸ਼ਟਰੀ ਸੰਮੇਲਨ’ ਦੇ ਸਮਾਪਨ ਸੈਸ਼ਨ ’ਚ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਕਿਸਾਨਾਂ ਨਾਲ ਗੱਲਬਾਤ ਕਰਨਗੇ। ਤੁਸੀਂ ਸਾਰੇ ਇਸ ਪ੍ਰੋਗਰਾਮ ਨੂੰ ਜ਼ਰੂਰ ਸੁਣੋ। ਦਿਨ: 16 ਦਸੰਬਰ ਸਮਾਂ : ਸਵੇਰੇ 11 ਵਜੇ।’’ ਸੰਮੇਲਨ ਵਾਲੀ ਜਗ੍ਹਾ ’ਤੇ 5 ਹਜ਼ਾਰ ਕਿਸਾਨਾਂ ਦੇ ਮੌਜੂਦ ਰਹਿਣ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਵੀਡੀਓ ਲਿੰਕ ਨਾਲ ਹਜ਼ਾਰਾਂ ਦੀ ਗਿਣਤੀ ’ਚ ਦੇਸ਼ ਭਰ ਦੇ ਕਿਸਾਨ ਜੁੜਨਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਜੰਮੂ ਕਸ਼ਮੀਰ : ਕੁਲਗਾਮ ’ਚ ਮੁਕਾਬਲੇ ਦੌਰਾਨ ਸੁਰੱਖਿਆ ਫ਼ੋਰਸਾਂ ਨੇ 2 ਅੱਤਵਾਦੀ ਕੀਤੇ ਢੇਰ
NEXT STORY