ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਯਾਨੀ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ। ਮੈਂ ਉਨ੍ਹਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦਾ ਹਾਂ। ਦੱਸ ਦੇਈਏ ਕਿ ਹਰਿਆਣਾ ਦੇ ਭਿਵਾਨੀ 'ਚ 16 ਅਗਸਤ 1968 ਨੂੰ ਜਨਮੇ ਕੇਜਰੀਵਾਲ ਦਿੱਲੀ ਦੇ 7ਵੇਂ ਮੁੱਖ ਮੰਤਰੀ ਹਨ। ਉਹ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਵੀ ਹਨ।
ਦੱਸਣਯੋਗ ਹੈ ਕਿ ਕੇਜਰੀਵਾਲ ਨੇ 1989 'ਚ ਆਈ. ਆਈ.ਟੀ. ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਲਈ ਸੀ। ਸਾਲ 1992 ਵਿਚ ਉਹ ਭਾਰਤੀ ਮਾਲੀਆ ਸੇਵਾ ਵਿਚ ਆ ਗਏ।ਅਧਿਕਾਰਤ ਅਹੁਦੇ 'ਤੇ ਰਹਿੰਦੇ ਹੋਏ ਉਨ੍ਹਾਂ ਨੇ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਸ਼ੁਰੂ ਕੀਤੀ। ਫਰਵਰੀ 2006 'ਚ ਉਨ੍ਹਾਂ ਨੇ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਖ਼ਾਸ ਗੱਲ ਇਹ ਹੈ ਕਿ ਕੇਜਰੀਵਾਲ ਜਨਮਅਸ਼ਟਮੀ ਦੇ ਦਿਨ ਜਨਮੇ ਸਨ, ਇਸ ਲਈ ਉਨ੍ਹਾਂ ਦੇ ਬਚਪਨ ਦਾ ਪਹਿਲਾ ਨਾਮ ਕਿ੍ਰਸ਼ਨ ਸੀ। ਕੇਜਰੀਵਾਲ ਥੀਏਟਰ ਅਤੇ ਐਕਟਿੰਗ ਦੇ ਬੇਹੱਦ ਸ਼ੌਕੀਨ ਹਨ।ਆਈ.ਆਈ.ਟੀ. ਖੜਗਪੁਰ ਵਿਚ ਪੜ੍ਹਾਈ ਦੌਰਾਨ ਉਹ ਕਾਫੀ ਸਰਗਰਮ ਰਹੇ ਸਨ।
ਜੰਮੂ-ਕਸ਼ਮੀਰ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਸਮਾਗਮਾਂ ਦੀ ਲੜੀ ਦੇ ਨਾਲ 75 ਵੇਂ ਸੁਤੰਤਰਤਾ ਦਿਵਸ ਦੀ ਕਰ ਰਿਹੈ ਤਿਆਰੀ
NEXT STORY