ਨਵੀਂ ਦਿੱਲੀ (ਭਾਸ਼ਾ)- 73ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਬ੍ਰਹਮਕਮਲ ਨਾਲ ਸਜੀ ਉੱਤਰਾਖੰਡ ਦੀ ਟੋਪੀ ਅਤੇ ਮਣੀਪੁਰ ਦਾ ਰਵਾਇਤੀ ਗਮਛਾ ‘ਲੇਂਗਯਾਨ’ ਧਾਰਨ ਕਰ ਕੇ ਸਭ ਦਾ ਧਿਆਨ ਖਿੱਚਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੈਸ਼ਨਲ ਕੈਡਿਟ ਕੋਰ (ਐੱਨ. ਸੀ. ਸੀ.) ਦੀ ਇਕ ਰੈਲੀ ਵਿਚ ਸਿੱਖ ਪੱਗੜੀ ਪਹਿਨੀ। ਰਾਜਧਾਨੀ ਦੇ ਕਰਿਅੱਪਾ ਮੈਦਾਨ ਵਿਚ ਆਯੋਜਿਤ ਐੱਨ. ਸੀ. ਸੀ. ਦੀ ਰੈਲੀ ਵਿਚ ਮੋਦੀ ਨੇ ਹਰੇ ਰੰਗ ਦੀ ਪੱਗੜੀ ਪਹਿਨੀ, ਜਿਸ ’ਤੇ ਲਾਲ ਰੰਗ ਦਾ ਪੰਖ ਲੱਗਾ ਹੋਇਆ ਸੀ। ਸਿੱਖ ਕੈਡਿਟ ਇਸੇ ਤਰ੍ਹਾਂ ਦੀ ਪੱਗੜੀ ਪਹਿਨਦੇ ਹਨ।
ਇਹ ਵੀ ਪੜ੍ਹੋ : ਸਾਵਧਾਨ! ਚਮੜੀ 'ਤੇ 21 ਅਤੇ ਪਲਾਸਟਿਕ 'ਤੇ 8 ਘੰਟੇ ਜਿਊਂਦਾ ਰਹਿੰਦੈ ਓਮੀਕ੍ਰੋਨ
ਰਾਜਪਥ ’ਤੇ ਗਣਤੰਤਰ ਦਿਵਸ ਸਮਾਰੋਹ ਵਿਚ ਹਿੱਸਾ ਲੈਣ ਪੁੱਜੇ ਮੋਦੀ ਨੇ ਉੱਤਰਾਖੰਡ ਅਤੇ ਮਣੀਪੁਰ ਦੇ ਰਵਾਇਤੀ ਪਹਿਰਾਵੇ ਧਾਰਨ ਕੀਤੇ ਸਨ। ਉਨ੍ਹਾਂ ਉੱਤਰਾਖੰਡ ਦੀ ਟੋਪੀ ਅਤੇ ਮਣੀਪੁਰ ਦੇ ਲੇਂਗਯਾਨ ਨੂੰ ਪਹਿਲ ਦਿੱਤੀ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਦੋਂ ਵੀ ਕੇਦਾਰਨਾਥ ਜਾਂਦੇ ਹਨ, ਉਹ ਪੂਜਾ ਲਈ ਬ੍ਰਹਮਕਮਲ ਦੀ ਹੀ ਵਰਤੋਂ ਕਰਦੇ ਹਨ। ਬ੍ਰਹਮਕਮਲ ਉੱਤਰਾਖੰਡ ਦਾ ਅਧਿਕਾਰਤ ਫੁੱਲ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬਿਹਾਰ ਦੇ ਗਯਾ ’ਚ ਫੌਜ ਦਾ ਮਾਈਕ੍ਰੋ ਏਅਰਕ੍ਰਾਫਟ ਕ੍ਰੈਸ਼, ਖੇਤਾਂ ’ਚ ਡਿੱਗਾ
NEXT STORY