ਪ੍ਰਯਾਗਰਾਜ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ ਕਿ ਅੱਜ ਪ੍ਰਯਾਗਰਾਜ ਪੁੱਜੇ ਹਨ। ਇੱਥੇ ਚਲ ਰਹੇ ਕੁੰਭ ਮੇਲੇ ਦੌਰਾਨ ਉਨ੍ਹਾਂ ਨੇ ਸੰਗਮ 'ਚ ਆਸਥਾ ਦੀ ਡੁੱਬਕੀ ਲਾਈ। ਮੋਦੀ ਨੇ ਇੱਥੇ ਜਨ ਸਭਾ ਨੂੰ ਸੰਬੋਧਿਤ ਵੀ ਕੀਤਾ। ਆਪਣੇ ਸੰਬੋਧਨ ਦੀ ਸ਼ੁਰੂਆਤ ਉਨ੍ਹਾਂ ਨੇ 'ਜੈ ਗੰਗਾ ਮਈਆ, ਜੈ ਯਮੁਨਾ ਮਈਆ, ਜੈ ਸਰਸਵਤੀ ਮਈਆ, ਜੈ ਹੋ ਪ੍ਰਯਾਗਰਾਜ ਦੀ' ਤੋਂ ਕੀਤੀ। ਇਸ ਦੌਰਾਨ ਮੋਦੀ ਨੇ ਕਿਹਾ ਕਿ ਪ੍ਰਯਾਗ ਵਾਸੀਆਂ ਨੂੰ ਮੇਰਾ ਆਦਰਪੂਰਵਕ ਪ੍ਰਣਾਮ। ਇੱਥੇ ਆ ਕੇ ਮੈਂ ਇਕ ਵਾਰ ਫਿਰ ਖੁਦ ਨੂੰ ਧਨ ਮਹਿਸੂਸ ਕਰ ਰਿਹਾ ਹੈ। ਪਿਛਲੀ ਵਾਰ ਮੈਂ ਜਦੋਂ ਇੱਥੇ ਆਇਆ ਸੀ ਤਾਂ ਮੈਨੂੰ ਕੁੰਭ ਮੇਲੇ 'ਚ ਆ ਕੇ ਪਵਿੱਤਰ ਗੰਗਾ, ਯਮੁਨਾ ਅਤੇ ਸਰਸਵਤੀ ਦੇ ਤੱਟ 'ਤੇ ਪੂਜਾ ਕਰਨ ਦਾ ਸੌਭਾਗ ਪ੍ਰਾਪਤ ਹੋਇਆ ਸੀ। ਇਸ ਵਾਰ ਸੰਗਮ ਵਿਚ ਇਸ਼ਨਾਨ ਕਰਨ ਅਤੇ ਪੂਜਾ ਕਰਨ ਦਾ ਸੌਭਾਗ ਮਿਲਿਆ ਹੈ।
ਮੋਦੀ ਨੇ ਅੱਗੇ ਕਿਹਾ ਕਿ ਪ੍ਰਯਾਗਰਾਜ ਦੇ ਕਣ-ਕਣ ਵਿਚ ਤਪ ਦਾ ਅਸਰ ਹੈ, ਜੋ ਹਰ ਕੋਈ ਅਨੁਭਵ ਕਰ ਸਕਦਾ ਹੈ। ਕੁੰਭ 'ਚ ਹਠ ਯੋਗੀ, ਤਪ ਯੋਗੀ ਅਤੇ ਮੰਤਰ ਯੋਗੀ ਵੀ ਹਨ ਅਤੇ ਇਨ੍ਹਾਂ ਵਿਚਾਲੇ ਕਰਮਯੋਗੀ ਵੀ ਹਨ। ਇਹ ਕਰਮਯੋਗੀ ਮੇਲੇ ਦੀ ਵਿਵਸਥਾ ਵਿਚ ਲੱਗੇ ਉਹ ਲੋਕ ਹਨ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰ ਕੇ ਸ਼ਰਧਾਲੂਆਂ ਨੂੰ ਤਮਾਮ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਇਨ੍ਹਾਂ ਕਰਮਯੋਗੀਆਂ 'ਚ ਸਥਾਨਕ ਵਾਸੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਤਪੱਸਿਆ ਮੇਲਾ ਸ਼ੁਰੂ ਹੋ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ।
ਕੁੰਭ ਮੇਲੇ ਦੇ ਕਰਮਯੋਗੀਆਂ 'ਚ ਸਾਫ-ਸਫਾਈ ਨਾਲ ਜੁੜੇ ਕਰਮਚਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਕੁੰਭ ਦੇ ਵਿਸ਼ਾਲ ਖੇਤਰ ਵਿਚ ਹੋ ਰਹੀ ਸਾਫ-ਸਫਾਈ ਨੂੰ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣਾ ਦਿੱਤਾ। ਜਿਸ ਥਾਂ 'ਤੇ ਬੀਤੇ 5-6 ਹਫਤਿਆਂ ਵਿਚ 20 ਤੋਂ 22 ਕਰੋੜ ਲੋਕ ਆਏ, ਉੱਥੇ ਸਫਾਈ ਦੀ ਵਿਵਸਥਾ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਸੀ। ਉਨ੍ਹਾਂ ਨੇ ਸਾਬਤ ਨਹੀਂ ਕਰ ਦਿੱਤਾ ਕਿ ਦੁਨੀਆ 'ਚ ਨਾ-ਮੁਮਕਿਨ ਕੁਝ ਵੀ ਨਹੀਂ ਹੈ। ਮੈਨੂੰ ਅਜਿਹੇ ਹੀ ਕੁਝ ਕਰਮਯੋਗੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਇਹ ਸਫਾਈ ਗੰਦਗੀ ਸਾਫ ਕਰਨ, ਟਾਇਲਟ ਸਾਫ ਕਰਨ 'ਚ ਲੱਗੇ ਰਹੇ। ਇਹ ਬਿਨਾਂ ਕਿਸੇ ਪ੍ਰਸ਼ੰਸਾ ਦੇ ਬਿਨਾਂ ਕਿਸੇ ਦੀ ਨਜ਼ਰ 'ਚ ਆਏ ਆਪਣਾ ਕੰਮ ਕਰ ਰਹੇ ਸਨ। ਇਨ੍ਹਾਂ ਕਰਮਯੋਗੀਆਂ ਦੀ ਮਿਹਨਤ ਦਾ ਪਤਾ ਮੈਨੂੰ ਦਿੱਲੀ ਵਿਚ ਲਗਾਤਾਰ ਮਿਲਦਾ ਰਹਿੰਦਾ ਸੀ। ਲੋਕ ਕੁੰਭ ਮੇਲੇ 'ਚ ਸਾਫ-ਸਫਾਈ ਦੀ ਪੂਰੀ ਪ੍ਰਸ਼ੰਸਾ ਕਰ ਰਹੇ ਸਨ।
ਅੱਜ ਜਿਨ੍ਹਾਂ ਸਫਾਈ ਕਰਮਚਾਰੀਆਂ ਦੇ ਪੈਰ ਧੋਤੇ ਹਨ, ਉਹ ਪਲ ਮੇਰੇ ਨਾਲ ਜ਼ਿੰਦਗੀ ਭਰ ਰਹੇਗਾ। ਉਨ੍ਹਾਂ ਦਾ ਆਸ਼ੀਰਵਾਦ, ਉਨ੍ਹਾਂ ਦਾ ਪਿਆਰ, ਤੁਹਾਡਾ ਸਾਰਿਆਂ ਦਾ ਪਿਆਰ ਮੇਰੇ 'ਤੇ ਇੰਝ ਹੀ ਬਣਿਆ ਰਹੇ, ਇਹ ਹੀ ਮੇਰੀ ਕਾਮਨਾ ਹੈ। ਇਸ ਸਾਲ 2 ਅਕਤੂਬਰ ਤੋਂ ਪਹਿਲਾਂ ਪੂਰਾ ਦੇਸ਼ ਖੁੱਲ੍ਹੇ ਵਿਚ ਟਾਇਲਟ ਤੋਂ ਮੁਕਤ ਐਲਾਨ ਕਰਨ ਵੱਲ ਅੱਗੇ ਵਧ ਰਿਹਾ ਹਾਂ। ਮੈਂ ਸਮਝਦਾ ਹਾਂ ਕਿ ਪ੍ਰਯਾਗਰਾਜ ਦੇ ਸਾਰੇ ਸਫਾਈ ਕਰਮਚਾਰੀ, ਪੂਰੇ ਦੇਸ਼ ਲਈ ਬਹੁਤ ਵੱਡੀ ਪ੍ਰੇਰਣਾ ਬਣ ਕੇ ਸਾਹਮਣੇ ਆਏ ਹਨ। ਗੰਗਾ ਦੀ ਸਫਾਈ ਲਈ ਅਨੇਕਾਂ ਸਫਾਈ ਕਰਮਚਾਰੀ ਤਾਂ ਯੋਗਦਾਨ ਦੇ ਹੀ ਰਹੇ ਹਨ, ਆਰਥਿਕ ਰੂਪ ਨਾਲ ਵੀ ਮਦਦ ਕਰ ਰਹੇ ਹਨ। ਮੈਂ ਵੀ ਇਸ ਵਿਚ ਛੋਟਾ ਜਿਹਾ ਯੋਗਦਾਨ ਕੀਤਾ ਹੈ। ਸਿਓਲ ਪੀਸ ਪ੍ਰਾਈਜ਼ ਦੇ ਤੌਰ 'ਤੇ ਮੈਨੂੰ ਜੋ 1 ਕਰੋੜ 30 ਲੱਖ ਰੁਪਏ ਦੀ ਰਾਸ਼ੀ ਮਿਲੀ ਸੀ, ਉਸ ਨੂੰ ਮੈਂ 'ਨਮਾਮਿ-ਗੰਗੇ ਮਿਸ਼ਨ' ਲਈ ਸਮਰਪਿਤ ਕਰ ਦਿੱਤਾ ਹੈ।
ਪੀ. ਐੱਮ. ਮੋਦੀ ਨੇ ਪ੍ਰਯਾਗਰਾਜ 'ਚ ਸਫਾਈ ਕਰਮਚਾਰੀਆਂ ਦੇ ਧੋਤੇ ਪੈਰ
NEXT STORY