ਪ੍ਰਯਾਗਰਾਜ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ ਕਿ ਅੱਜ ਪ੍ਰਯਾਗਰਾਜ ਪੁੱਜੇ ਹਨ। ਇੱਥੇ ਚਲ ਰਹੇ ਕੁੰਭ ਮੇਲੇ ਦੌਰਾਨ ਉਨ੍ਹਾਂ ਨੇ ਸੰਗਮ 'ਚ ਆਸਥਾ ਦੀ ਡੁੱਬਕੀ ਲਾਈ। ਮੋਦੀ ਇਸ ਤੋਂ ਬਾਅਦ ਸਫਾਈ ਕਰਮਚਾਰੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ। ਬਸ ਇੰਨਾ ਹੀ ਨਹੀਂ ਮੋਦੀ ਨੇ ਸਫਾਈ ਕਰਮਚਾਰੀਆਂ ਦੇ ਬਹੁਤ ਹੀ ਨਿਮਰਤਾ ਨਾਲ ਪੈਰ ਵੀ ਧੋਤੇ। ਇੱਥੇ ਦੱਸ ਦੇਈਏ ਕਿ ਇਹ ਉਹ ਲੋਕ ਹਨ, ਜਿਨ੍ਹਾਂ ਨੇ ਕੁੰਭ ਦੇ ਆਯੋਜਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮੋਦੀ ਨੇ ਕਿਹਾ ਕਿ ਕਰਮਚਾਰੀਆਂ ਕਾਰਨ ਹੀ ਕੁੰਭ ਦਾ ਸਫਲ ਆਯੋਜਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕਰਮ ਯੋਗੀ ਉਹ ਲੋਕ ਹਨ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰ ਕੇ ਕੁੰਭ 'ਚ ਸੁਵਿਧਾ ਮੁਹੱਈਆ ਕਰਵਾਈ ਹੈ। ਇਨ੍ਹਾਂ ਵਿਚ ਸਾਫ ਸਫਾਈ ਨਾਲ ਜੁੜੇ ਕਰਮਚਾਰੀ ਵੀ ਸ਼ਾਮਲ ਹਨ। ਇਨ੍ਹਾਂ ਨੇ ਸਾਫ ਸਫਾਈ ਵਿਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੁੰਭ ਮੇਲੇ 'ਚ ਵੱਡੀ ਗਿਣਤੀ ਵਿਚ ਸ਼ਰਧਾਲੂ ਆਸਥਾ ਦੀ ਡੁੱਬਕੀ ਲਾਉਣ ਪ੍ਰਯਾਗਰਾਜ ਪੁੱਜਦੇ ਹਨ। ਦੇਸ਼-ਵਿਦੇਸ਼ਾਂ ਤੋਂ ਕਰੋੜਾਂ ਦੀ ਗਿਣਤੀ ਵਿਚ ਸ਼ਰਧਾਲੂ ਕੁੰਭ ਮੇਲੇ 'ਚ ਆਸਥਾ ਦੀ ਡੁੱਬਕੀ ਲਾ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਮ 'ਚ ਅੱਜ ਆਸਥਾ ਦੀ ਡੁੱਬਕੀ ਲਾਈ ਹੈ ਅਤੇ ਪੂਜਾ ਵੀ ਕੀਤੀ। ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਮੋਦੀ ਨੇ ਕਿਹਾ ਕਿ ਇਸ ਵਾਰ ਸੰਗਮ ਵਿਚ ਪਵਿੱਤਰ ਇਸ਼ਨਾਨ ਕਰਨ ਦਾ ਮੌਕਾ ਮਿਲਿਆ।
PM ਮੋਦੀ ਨੇ ਕੁੰਭ 'ਚ ਲਗਾਈ ਆਸਥਾ ਦੀ ਡੁੱਬਕੀ (ਵੀਡੀਓ)
NEXT STORY