ਮੁੰਬਈ— ਮੁੰਬਈ 'ਚ ਮੈਗਨੈਟਿਕ ਮਹਾਰਾਸ਼ਟਰ ਗਲੋਬਲ ਨਿਵੇਸ਼ਕ ਸਿਖਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਆਯੋਜਨ ਕਾਪਰੇਟਿਵ ਕੰਪਟੀਟਿਵ ਫੈਡਰੇਲਿਜ਼ਮ ਦਾ ਬਿਹਤਰੀਨ ਉਦਾਹਰਨ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਸਾਰੇ ਸੂਬਿਆਂ 'ਚ ਆਪਸ 'ਚ ਕੰਪੀਟੀਸ਼ਨ ਹੋ ਰਿਹਾ ਹੈ। ਮੋਦੀ ਨੇ ਮਹਾਰਾਸ਼ਟਰ ਇੰਵੈਸਟਰਜ਼ ਸਮਿਟ 'ਚ ਕਿਸੇ ਵੀ ਖੇਤਰ 'ਚ ਸਫਲਤਾ ਦੇ ਲਈ 4ਪੀ ਦੇ ਮੰਤਰ 'ਤੇ ਜ਼ੋਰ ਦਿੱਤਾ। ਮੋਦੀ ਦੀ ਮੰਨੀਏ ਤਾਂ ਉਹ ਸਮਰਥਾ, ਨੀਤੀ, ਯੋਜਨਾ ਤੇ ਪ੍ਰਦਰਸ਼ਨ 'ਤੇ ਵਿਸ਼ਵਾਸ ਰੱਖਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬੇ ਆਪਣੀਆਂ-ਆਪਣੀਆਂ ਲੋੜਾਂ ਦੇ ਹਿਸਾਬ ਨਾਲ ਕਿਸ ਖੇਤਰ 'ਚ ਕਿਥੇ ਨਿਵੇਸ਼ ਹੋਣਾ ਹੈ, ਇਸ 'ਤੇ ਧਿਆਨ ਦੇ ਰਹੇ ਹਨ। ਇਸ ਦੇ ਲਈ ਪ੍ਰੋਜਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਨਿਯਮਾਂ 'ਚ ਆਸਾਨੀ ਨਾਲ ਵਿਕਾਸ ਨੂੰ ਗਤੀ
ਮੋਦੀ ਨੇ ਦੱਸਿਆ ਕਿ ਸਰਕਾਰ ਦੇ ਪੱਧਰ 'ਤੇ ਨਿਯਮਾਂ ਨੂੰ ਆਸਾਨ ਬਣਾਇਆ ਜਾ ਰਿਹਾ ਹੈ। ਨਾਲ ਹੀ ਕੰਮ ਦੇ ਲਈ ਪ੍ਰਕਿਰਿਆਵਾਂ ਨੂੰ ਵੀ ਆਸਾਨ ਬਣਾਇਆ ਜਾ ਰਿਹਾ ਹੈ, ਜਿਥੇ ਕਾਨੂੰਨ ਬਦਲਣ ਦੀ ਲੋੜ ਹੈ, ਉਥੇ ਕਾਨੂੰਨ ਬਦਲੇ ਜਾ ਰਹੇ ਹਨ, ਜਿਥੇ ਕਾਨੂੰਨ ਖਤਮ ਕਰਨ ਦੀ ਲੋੜ ਹੈ, ਉਥੇ ਕਾਨੂੰਨ ਖਤਮ ਕੀਤੇ ਜਾ ਰਹੇ ਹਨ।
ਫੜਨਵੀਸ ਸਰਕਾਰ ਦੀ ਸ਼ਲਾਘਾ
ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਸ਼ਟਰ ਦੀ ਫੜਨਵੀਸ ਸਰਕਾਰ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਮਹਾਰਾਸ਼ਟਰ ਸਰਕਾਰ ਨੇ ਨਿਵੇਸ਼ ਦਾ ਮਾਹੌਲ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਸੂਬਾ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਵਰਲਡ ਬੈਂਕ ਦੀ ਇਜ਼ ਆਫ ਡੁਇੰਗ ਬਿਜ਼ਨਸ ਰੈਂਕਿੰਗ 'ਚ ਰਿਕਾਰਡ ਬਦਲਾਅ ਲਿਆਉਣ 'ਚ ਮਦਦ ਕੀਤੀ ਹੈ।
ਏਅਰਪੋਰਟ ਦਾ ਰੱਖਿਆ ਨੀਂਹ ਪੱਖਰ
ਇਸ ਤੋਂ ਪਹਿਲਾਂ ਮੋਦੀ ਨੇ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦੀ ਨੀਂਹ ਰੱਖੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਹੋਣਗੀਆਂ ਪਰ ਏਅਰਪੋਰਟ ਨਹੀਂ ਬਣ ਸਕਿਆ। ਉਨ੍ਹਾਂ ਨੇ ਕਿਹਾ ਕਿ ਇਸ ਪਿਛੇ ਸਰਕਾਰ ਦੇ ਕੰਮ ਕਰਨ ਦੇ ਤੌਰ ਤਰੀਕੇ ਸਭ ਤੋਂ ਵੱਡੀ ਗੱਲ ਹੈ।
18 ਤੋਂ 22 ਫਰਵਰੀ ਤੱਕ ਸਮਿਟ
ਮਹਾਰਾਸ਼ਟਰ ਸਰਕਾਰ ਨੇ 18 ਤੋਂ 20 ਫਰਵਰੀ ਤੱਕ ਚੱਲਣ ਵਾਲੇ ਮੈਗਨੈਟਿਕ ਮਹਾਰਾਸ਼ਟਰ ਕੋਨਵਰਜੇਂਸ 2018 ਰਾਹੀਂ 10 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਰੱਖਿਆ ਗਿਆ ਹੈ। ਇਸ ਸੰਮੇਲਨ ਦੌਰਾਨ 4,500 ਕਰਾਰ ਕੀਤੇ ਜਾਣ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਕਰਾਰ ਤੋਂ ਸੂਬੇ 'ਚ ਕਰੀਬ 35 ਲੱਖ ਨਵੇਂ ਰੋਜ਼ਗਾਰ ਪੈਦਾ ਹੋਣਗੇ।
ਰੋਜ਼ਗਾਰ 'ਤੇ ਫੋਕਸ
ਅਜੇ ਮਹਾਰਾਸ਼ਟਰ ਸਰਕਾਰ ਦਾ ਪੂਰਾ ਧਿਆਨ ਸਿਰਫ ਤੇ ਸਿਰਫ ਨਿਵੇਸ਼ ਆਕਰਸ਼ਿਤ ਕਰਨ ਦਾ ਹੈ ਪਰ ਇਸ ਵਾਰ ਸਰਕਾਰ ਇਸ ਤਰ੍ਹਾਂ ਦੇ ਨਿਵੇਸ਼ 'ਤੇ ਜ਼ੋਰ ਦੇਵੇਗੀ, ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ।
16,700 ਕਰੋੜ ਰੁਪਏ ਦਾ ਏਅਰਪੋਰਟ
ਦੱਸਣਯੋਗ ਹੈ ਕਿ 16,700 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਮੁੰਬਈ ਏਅਰਪੋਰਟ ਤਿਆਰ ਹੋਵੇਗਾ। 21 ਸਾਲਾਂ ਤੋਂ ਇਸ ਏਅਰਪੋਰਟ ਦਾ ਸੁਪਨਾ ਦੇਖਿਆ ਜਾ ਰਿਹਾ ਹੈ। ਮੁੰਬਈ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ 1971 'ਚ 3,000 ਕਰੋੜ ਰੁਪਏ ਨਾਲ ਇਕ ਹੋਰ ਹਵਾਈ ਅੱਡੇ ਦੀ ਯੋਜਨਾ ਬਣੀ ਸੀ ਪਰ ਕੁਝ ਦਿੱਕਤਾਂ ਕਾਰਨ ਇਸ ਪਰਿਯੋਜਨਾ 'ਚ ਦੇਰੀ ਹੋ ਗਈ। ਇਸ ਹਵਾਈ ਅੱਡੇ ਦੇ ਬਣਨ ਨਾਲ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦਬਾਅ ਬਹੁਤ ਘਟ ਹੋ ਜਾਵੇਗਾ।
ਵਿਦਿਆਰਥਣ ਨੇ ਪ੍ਰੇਮੀ ਨੂੰ ਕੀਤੀ ਵੀਡੀਓ ਕਾਲ ਤੇ ਲਾ ਲਿਆ ਫਾਹਾ
NEXT STORY