ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰੱਖੜੀ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਦਫ਼ਤਰ (PMO) ’ਚ ਕੰਮ ਕਰਨ ਵਾਲੇ ਸਫਾਈ ਕਰਮੀਆਂ, ਸਹਾਇਕਾਂ ਅਤੇ ਹੋਰ ਕਰਮੀਆਂ ਦੀਆਂ ਧੀਆਂ ਤੋਂ ਰੱਖੜੀ ਬੰਨਵਾਈ। ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਮਿਰਜ਼ਾਪੁਰ ਦੇ ਸੁੰਦਰ ਗਲੀਚੇ ਬਣਨਗੇ ਨਵੇਂ ਸੰਸਦ ਭਵਨ ਦਾ ਸ਼ਿੰਗਾਰ, ਅੰਦਰ ਸਜੇਗਾ ਮਹਾਰਾਸ਼ਟਰ ਦਾ ਫ਼ਰਨੀਚਰ
ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਆਵਾਸ ’ਤੇ ਇਨ੍ਹਾਂ ਕੁੜੀਆਂ ਤੋਂ ਰੱਖੜੀ ਬੰਨਵਾਈ। ਉਨ੍ਹਾਂ ਮੁਤਾਬਕ ਪ੍ਰਧਾਨ ਮੰਤਰੀ ਨੂੰ ਰੱਖੜੀ ਬੰਨ੍ਹਣ ਵਾਲਿਆਂ ’ਚ ਸਫਾਈ ਕਰਮੀ, ਸਹਾਇਕ, ਮਾਲੀ ਅਤੇ ਵਾਹਨ ਚਾਲਕਾਂ ਦੀਆਂ ਧੀਆਂ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਧੀਆਂ ਵਲੋਂ ਰੱਖੜੀ ਬੰਨ੍ਹਣ ਦੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ- ‘‘ਇਨ੍ਹਾਂ ਧੀਆਂ ਦੇ ਨਾਲ ਇਕ ਬਹੁਤ ਹੀ ਖਾਸ ਰੱਖੜੀ...।’’
ਇਹ ਵੀ ਪੜ੍ਹੋ- ਕੇਂਦਰ ਸਰਕਾਰ ’ਤੇ ਵਰ੍ਹੇ ਵਰੁਣ ਗਾਂਧੀ, ਬੋਲੇ- ਗਰੀਬਾਂ ਦੀ ਬੁਰਕੀ ਖੋਹ ਕੇ ਤਿਰੰਗੇ ਦੀ ਕੀਮਤ ਵਸੂਲਣਾ ਸ਼ਰਮਨਾਕ
ਅਧਿਕਾਰੀਆਂ ਨੇ ਇਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ’ਚ ਪ੍ਰਧਾਨ ਮੰਤਰੀ ਸਫਾਈ ਕਰਮੀ, ਸਹਾਇਕ, ਮਾਲੀ ਅਤੇ ਵਾਹਨ ਚਾਲਕ ਦੀਆਂ ਧੀਆਂ ਤੋਂ ਰੱਖੜੀ ਬੰਨ੍ਹਵਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਰੱਖੜੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਸਨ। ਭਰਾ ਅਤੇ ਭੈਣ ਵਿਚਾਲੇ ਪਿਆਰ ਦੇ ਪ੍ਰਤੀਕ ਦੇ ਰੂਪ ’ਚ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਦੇਸ਼ ਭਰ ’ਚ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ- ਜਗਦੀਪ ਧਨਖੜ ਬਣੇ ਭਾਰਤ ਦੇ 14ਵੇਂ ਉੱਪ ਰਾਸ਼ਟਰਪਤੀ, ਰਾਸ਼ਟਰਪਤੀ ਮੁਰਮੂ ਨੇ ਚੁਕਾਈ ਸਹੁੰ
PM ਮੋਦੀ ਸਮੇਤ ਤਿੰਨ ਲੋਕਾਂ ਦੀ ਅਗਵਾਈ 'ਚ ਬਣੇ ਵਿਸ਼ਵ ਸ਼ਾਂਤੀ ਕਮਿਸ਼ਨ : ਮੈਕਸੀਕੋ ਰਾਸ਼ਟਰਪਤੀ
NEXT STORY