ਬੈਂਗਲੁਰੂ- ਕਰਨਾਟਕ ਪੁਲਸ ਵਿਭਾਗ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਇਕ ਕਾਂਸਟੇਬਲ ਦਾ ‘ਵਟਸਐੱਪ ਸਟੇਟਸ’ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਗਿਆ। ਕੋਪਲ ਜ਼ਿਲ੍ਹਾ ’ਚ ਤਾਇਨਾਤ ਕਾਂਸਟੇਬਲ ਬ੍ਰਹਿਮਾਨੰਦ ਨੇ ਆਪਣੇ ਸਟੇਟਸ ’ਚ ਪੁਲਸ ਸੇਵਾ ਨੂੰ ਲੈ ਕੇ ਖੁੱਲ੍ਹੀ ਨਾਰਾਜ਼ਗੀ ਜ਼ਾਹਰ ਕਰਦਿਆਂ ਲਿਖਿਆ,''ਸਾਲ ਦੇ 365 ਦਿਨ ਡਿਊਟੀ ਕਰਨੀ ਪੈਂਦੀ ਹੈ, ਇਕ ਦਿਨ ਦੀ ਵੀ ਛੁੱਟੀ ਨਹੀਂ। ਪੁਲਸ ਬਣਨ ਨਾਲੋਂ ਚੰਗਾ ਹੈ ਆਂਡੇ-ਚੌਲ ਵੇਚਣਾ।''
ਇੰਨਾ ਹੀ ਨਹੀਂ, ਉਸ ਨੇ ਨੌਜਵਾਨਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੁਲਸ ਵਿਭਾਗ ’ਚ ਭਰਤੀ ਹੋਣ ਤੋਂ ਪਹਿਲਾਂ 100 ਵਾਰ ਸੋਚੋ। ਦੱਸਿਆ ਜਾ ਰਿਹਾ ਹੈ ਕਿ ਬ੍ਰਹਿਮਾਨੰਦ ਦੀ ਇਹ ਪ੍ਰਤੀਕਿਰਿਆ ਡੀ. ਜੀ. ਪੀ. ਐੱਮ. ਏ. ਸਲੀਮ ਦੇ ਉਸ ਹਾਲੀਆ ਬਿਆਨ ਤੋਂ ਬਾਅਦ ਸਾਹਮਣੇ ਆਈ, ਜਿਸ ’ਚ ਸੂਬੇ ’ਚ 8300 ਨਵੇਂ ਪੁਲਸ ਕਰਮੀਆਂ ਦੀ ਭਰਤੀ ਦਾ ਐਲਾਨ ਕੀਤਾ ਗਿਆ ਸੀ। ਕੋਪਲ ਦੇ ਪੁਲਸ ਸੁਪਰਡੈਂਟ ਰਾਮ ਐੱਲ. ਅਰਸਿੱਦੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਠੰਡ ਨੇ ਦਿਵਾਏ ਮੀਟਰਾਂ ਦੇ 'ਗੇੜੇ' !, 142.74 ਅਰਬ ਯੂਨਿਟ ਤੱਕ ਪੁੱਜੀ ਬਿਜਲੀ ਦੀ ਖ਼ਪਤ
NEXT STORY