ਕਾਨਪੁਰ (ਇੰਟ.) : ਯੂ. ਪੀ. ਦੇ ਕਾਨਪੁਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਚਮਨਗੰਜ ਪੁਲਸ ਅਤੇ ਐੱਸ. ਓ. ਜੀ. ਟੀਮ ਨੇ ਸਾਂਝੀ ਛਾਪੇਮਾਰੀ ਕਰ ਕੇ ਤੜੀਪਾਰ ਅਪਰਾਧੀ ਅਤੇ ਉਸ ਦੀ ਪ੍ਰੇਮਿਕਾ ਟੀਨਾ ਗੁਪਤਾ ਨੂੰ ਗ੍ਰਿਫਤਾਰ ਕੀਤਾ ਹੈ। ਚਮਨਗੰਜ ਥਾਣੇ ਅਧੀਨ ਪੈਂਦੇ ਖੇਤਰ ’ਚ ਸਥਿਤ ਡਿਪਟੀ ਪੜਾਵ ’ਚ ਰਹਿਣ ਵਾਲਾ ਵਾਸੂ ਸੋਨਕਰ ਅਪਰਾਧਿਕ ਸੋਚ ਦਾ ਹੈ। ਵਾਸੂ ਸੋਨਕਰ ’ਤੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ’ਚ ਅੱਧੀ ਦਰਜਨ ਤੋਂ ਜ਼ਿਆਦਾ ਰੰਗਦਾਰੀ, ਜਾਨਲੇਵਾ ਹਮਲਾ, ਕੁੱਟ-ਮਾਰ, ਚੋਰੀ, ਲੁੱਟ ਵਰਗੀਆਂ ਧਾਰਾਵਾਂ ’ਚ ਮੁਕੱਦਮੇ ਦਰਜ ਹਨ। ਵਾਸੂ ਸੋਨਕਰ ਨੂੰ ਤੜੀਪਾਰ ਐਲਾਨਿਆ ਗਿਆ ਸੀ ਪਰ ਇਸ ਤੋਂ ਬਾਅਦ ਵੀ ਉਹ ਚੋਰੀ-ਛਿਪੇ ਸ਼ਹਿਰ ’ਚ ਰਹਿ ਰਿਹਾ ਸੀ। ਉਸ ਕੋਲੋਂ ਪੁਲਸ ਨੇ 16 ਦੇਸੀ ਬੰਬ (ਥਰੋਅ ਟਾਈਪ) ਬਰਾਮਦ ਕੀਤੇ ਸਨ।
ਇਹ ਵੀ ਪੜ੍ਹੋ : ਮੇਟਾ ਨੇ ਜਾਰੀ ਕੀਤਾ ਵੱਡਾ ਅਪਡੇਟ, ਹੁਣ ਫੇਸਬੁੱਕ 'ਤੇ ਬਣਾ ਸਕਦੇ ਹੋ 90 ਸੈਕਿੰਡ ਦੀ ਰੀਲ
ਪੁਲਸ ਦੀ ਪੁੱਛਗਿੱਛ ’ਚ ਵਾਸੂ ਸੋਨਕਰ ਨੇ ਦੱਸਿਆ ਕਿ ਬੰਬ ਉਸ ਦੀ ਪ੍ਰੇਮਿਕਾ ਦੇ ਘਰ ਰੱਖੇ ਹਨ। ਪੁਲਸ ਨੇ ਜਦੋਂ ਵਾਸੂ ਦੀ ਪ੍ਰੇਮਿਕਾ ਦੇ ਘਰ ’ਤੇ ਛਾਪੇਮਾਰੀ ਕੀਤੀ ਤਾਂ ਉਸ ਦੇ ਘਰ ’ਚੋਂ 288 ਬੰਬ ਬਰਾਮਦ ਹੋਏ। ਜਦੋਂ ਪੁਲਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਟੀਨਾ ਨੇ ਦੱਸਿਆ ਕਿ ਬੰਬ ਉਥੇ ਹੀ ਬਣਾਇਆ ਗਿਆ ਸੀ ਅਤੇ ਵਾਸੂ ਨੇ ਸਪਲਾਈ ਕੀਤਾ ਸੀ। ਪੁਲਸ ਅਨੁਸਾਰ ਵਾਸੂ ਨੇ ਦੱਸਿਆ ਕਿ ਉਹ ਜ਼ਿਲ੍ਹਾ ਬਦਰ ਦੌਰਾਨ ਲਖਨਊ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਵਿੱਚ ਸੀ। ਉਹ ਅੱਠ ਦਿਨ ਪਹਿਲਾਂ ਸ਼ਹਿਰ ਵਿੱਚ ਇਕ ਨੌਜਵਾਨ ਦਾ ਕਤਲ ਕਰਨ ਆਇਆ ਸੀ। ਉਹ ਟੀਨਾ ਤੋਂ ਖ਼ਰੀਦੇ ਬੰਬ ਨਾਲ ਆਪਣੇ ਇੱਕ ਦੁਸ਼ਮਣ ਨੂੰ ਮਾਰਨਾ ਚਾਹੁੰਦਾ ਸੀ। ਪੁਲਸ ਅਨੁਸਾਰ ਇੰਨੀ ਵੱਡੀ ਗਿਣਤੀ ਵਿੱਚ ਬੰਬ ਨਾਲ ਕੋਈ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ।
ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਦੇ ਨਾਲ ਹੀ ਪੁਲਸ ਫੜੇ ਗਏ ਦੋਸ਼ੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਗਿਰੋਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ, ਜਿਸ ਕਾਰਨ ਇੰਨੀ ਵੱਡੀ ਗਿਣਤੀ ਵਿੱਚ ਬੰਬ ਬਣਾਏ ਜਾ ਰਹੇ ਸਨ। ਦੱਸ ਦੇਈਏ ਕਿ ਜ਼ਿਲ੍ਹਾ ਬਦਰ ਅਪਰਾਧੀ ਨੂੰ ਜ਼ਿਲ੍ਹੇ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਅਜਿਹੇ 'ਚ ਇਕ ਵਾਰ ਫਿਰ ਜ਼ਿਲ੍ਹਾ ਬਦਰ ਵਾਸੂ ਦੇ ਵਾਪਸ ਆਉਣ ਨਾਲ ਪੁਲਸ 'ਚ ਹੜਕੰਪ ਮਚ ਗਿਆ ਹੈ। ਵਾਸੂ ਨੂੰ ਫੜ ਕੇ ਉਸ ਕੋਲੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
QUAD ਵਿਦੇਸ਼ ਮੰਤਰੀਆਂ ਨੇ ਅੱਤਵਾਦ ਖ਼ਿਲਾਫ਼ ਦਿੱਤਾ ਵੱਡਾ ਬਿਆਨ, ਯੂਕ੍ਰੇਨ ਮੁੱਦੇ 'ਤੇ ਵੀ ਕਹੀ ਇਹ ਗੱਲ
NEXT STORY