ਨੈਸ਼ਨਲ ਡੈਸਕ : ਪੁਲਸ ਵੱਲੋਂ ਅਫੀਮ ਦੀ ਨਾਜਾਇਜ਼ ਖੇਤੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਦੇ ਹੋਏ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੁਲਸ ਵੱਲੋਂ 2046 ਅਫੀਮ ਦੇ ਬੂਟੇ ਨਸ਼ਟ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਪੁਲਸ ਨੂੰ ਠਿਯੋਗ ਤੇ ਟਿਯਾਲੀ ਖੇਤਰ ਵਿਚ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਕਿ ਗ੍ਰਾਮ ਮਝਰੋਈ ਗ੍ਰਾਮ ਪੰਚਾਇਤ ਦਾਦਾਸ ਵਿਚ ਅਫੀਮ ਦੀ ਨਾਜਾਇਜ਼ ਖੇਤੀ ਹੋ ਰਹੀ ਹੈ। ਇਸ ਦੌਰਾਨ ਪੁਲਸ ਪਾਰਟੀ ਵੱਲੋਂ ਸੰਦੀਪ ਪੁੱਤਰ ਭਗਵਾਨ ਦਾਸ ਪਿੰਡ ਮਝਰੋਈ, ਜੀਪੀ ਦਾਦਾਸ, ਤਹਿਸੀਲ ਠਿਯੋਗ ਦੇ ਕੰਪਲੈਕਸ 'ਤੇ ਛਾਪਾ ਮਾਰਿਆ ਗਿਆ ਅਤੇ 2046 ਅਫੀਮ ਦੇ ਬੂਟਿਆਂ ਦੀ ਖੇਤੀ ਪਾਈ ਗਈ।
ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਵਾਪਰ ਗਿਆ ਭਾਣਾ, 4 ਸਾਲਾ ਮਾਸੂਮ ਸਣੇ 2 ਦੀ ਹੋ ਗਈ ਮੌਤ
ਡੀਸੀਪੀ ਠਿਯੋਗ ਸਿਧਾਰਥ ਸ਼ਰਮਾ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਸ ਵੱਲੋਂ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਬੂਟਿਆਂ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ। ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ 'ਚ ਵੱਡਾ ਹਾਦਸਾ : ਅਲੀਪੁਰ ਇਲਾਕੇ ਦੇ ਕਾਰਨੀਵਲ ਫਾਰਮ ਹਾਊਸ 'ਚ ਲੱਗੀ ਭਿਆਨਕ ਅੱਗ
NEXT STORY