ਰਾਮਪਚੋਡਾਵਰਮ- ਆਂਧਰਾ ਪ੍ਰਦੇਸ਼ 'ਚ ਏਓਬੀਐੱਸਜ਼ੈੱਡਸੀ (ਆਂਧਰਾ ਪ੍ਰਦੇਸ਼ ਓਡੀਸ਼ਾ ਬਾਰਡਰ ਸਪੈਸ਼ਲ ਜ਼ੋਨਲ ਕਮੇਟੀ) ਦੇ ਕੇਂਦਰੀ ਕਮੇਟੀ ਮੈਂਬਰ ਗਜਰਲਾ ਰਵੀ ਉਰਫ਼ ਉਦੈ ਸਮੇਤ ਤਿੰਨ ਚੋਟੀ ਦੇ ਮਾਓਵਾਦੀ ਬੁੱਧਵਾਰ ਸਵੇਰੇ ਰਾਮਪਚੋਡਾਵਰਮ ਪਿੰਡ 'ਚ ਗ੍ਰੇਹਾਊਂਡਸ ਕਰਮੀਆਂ ਨਾਲ ਭਿਆਨਕ ਮੁਕਾਬਲੇ 'ਚ ਮਾਰੇ ਗਏ। ਪੁਲਸ ਸੂਤਰਾਂ ਅਨੁਸਾਰ, ਗ੍ਰੇਹਾਊਂਡ ਟੀਮ ਨੇ ਰਾਮਪਚੋਡਾਵਰਮ ਅਤੇ ਮੇਰੇਦੁਮਿਲੀ ਮੰਡਲਾਂ ਦੇ ਵਿਚਕਾਰ ਕੋਂਡਾਮੋਡਾਲੂ, ਕੋਇਲਾਗੁਡੇਮ ਅਤੇ ਚਿੰਤਾਕੁਰ ਪਿੰਡਾਂ 'ਚ ਇਕ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ, ਗ੍ਰੇਹਾਊਂਡ ਟੀਮ ਨੇ ਦੇਵੀਪਟਨਮ ਜੰਗਲਾਤ ਖੇਤਰ ਦੇ ਨੇੜੇ ਮਾਓਵਾਦੀਆਂ ਦੀਆਂ ਗਤੀਵਿਧੀਆਂ ਦੇਖੀਆਂ। ਜਦੋਂ ਗ੍ਰੇਹਾਊਂਡ ਟੀਮ ਦੇ ਮੈਂਬਰ ਉਨ੍ਹਾਂ ਕੋਲ ਪਹੁੰਚੇ ਤਾਂ ਮਾਓਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ ਦਾ ਗ੍ਰੇਹਾਊਂਡ ਟੀਮ ਨੇ ਢੁਕਵਾਂ ਜਵਾਬ ਦਿੱਤਾ। ਜਵਾਬੀ ਕਾਰਵਾਈ 'ਚ ਏਓਬੀਐੱਸਜ਼ੈੱਡਸੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਗਜਰਲਾ ਰਵੀ ਉਰਫ਼ ਉਦੈ, ਆਂਧਰਾ-ਓਡੀਸ਼ਾ ਸਰਹੱਦੀ ACM ਅੰਜੂ ਅਤੇ ਸਪੈਸ਼ਲ ਜ਼ੋਨਲ ਕਮੇਟੀ ਮੈਂਬਰ ਅਰੁਣਾ ਮਾਰੀਆਂ ਗਈਆਂ।
ਇਹ ਵੀ ਪੜ੍ਹੋ : ਅਸਮਾਨੀ ਬਿਜਲੀ ਡਿੱਗਣ ਨਾਲ ਭਾਜਪਾ ਆਗੂ ਦੀ ਮੌਤ
ਪੁਲਸ ਨੇ ਮੁਕਾਬਲੇ ਵਾਲੀ ਜਗ੍ਹਾ ਤੋਂ ਤਿੰਨ ਏਕੇ 47 ਰਾਈਫ਼ਲਾਂ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਮ੍ਰਿਤਕਾਂ 'ਚੋਂ ਅਰੁਣਾ ਮਾਓਵਾਦੀਆਂ ਦੇ ਸੀਨੀਅਰ ਆਗੂਆਂ 'ਚੋਂ ਇਕ ਅਤੇ ਏਓਬੀਐੱਸਜ਼ੈੱਡਸੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਚਲਪਤੀ ਰਾਵ ਦੀ ਪਤਨੀ ਸੀ। ਚਲਪਤੀ ਰਾਵ ਜਨਵਰੀ 2025 'ਚ ਆਂਧਰਾ ਪ੍ਰਦੇਸ਼-ਓਡੀਸ਼ਾ ਸਰਹੱਦ 'ਤੇ ਇਕ ਮੁਕਾਬਲੇ 'ਚ ਮਾਰਿਆ ਗਿਆ ਸੀ। ਅਰੁਣਾ 2018 'ਚ ਵਿਸ਼ਾਖਾਪਟਨਮ ਦੇ ਡੁੰਬੀਗੁੜਾ ਪਿੰਡ 'ਚ ਸਾਬਕਾ ਵਿਧਾਇਕ ਕਿਦਾਰੀ ਸਰਵੇਸ਼ਵਰ ਰਾਵ ਅਤੇ ਸਾਬਕਾ ਵਿਧਾਇਕ ਸਿਵੇਰੀ ਸੋਮੂ ਦੇ ਕਤਲ ਦਾ ਮੁਲਜ਼ਮ ਸੀ। ਪੁਲਸ ਸੂਤਰਾਂ ਅਨੁਸਾਰ ਮਾਰੇ ਗਏ ਮਾਓਵਾਦੀ ਗਜਰਲਾ ਉਰਫ਼ ਰਵੀ ਉਦੇ 'ਤੇ 25 ਲੱਖ ਰੁਪਏ, ਅਰੁਣਾ 'ਤੇ 20 ਲੱਖ ਰੁਪਏ ਦਾ ਇਨਾਮ ਸੀ। ਅਰੁਣਾ ਵਿਸ਼ਾਖਾਪਟਨਮ ਦੇ ਪੇਂਡੁਰਥੀ ਮੰਡਲ ਦੇ ਕਰਕਵਾਨੀਪਾਲੇਮ ਦੀ ਰਹਿਣ ਵਾਲੀ ਸੀ। ਤਿੰਨੋਂ ਮਾਓਵਾਦੀਆਂ ਦੀਆਂ ਲਾਸ਼ਾਂ ਰਾਮਪਚੋਡਾਵਰਮ ਦੇ ਸਰਕਾਰੀ ਹਸਪਤਾਲ ਲਿਜਾਈਆਂ ਗਈਆਂ ਹਨ। 2014 'ਚ ਆਂਧਰਾ ਪ੍ਰਦੇਸ਼ ਦੀ ਵੰਡ ਤੋਂ ਬਾਅਦ ਸੂਬੇ 'ਚ ਇਹ ਪਹਿਲਾ ਵੱਡਾ ਮਾਓਵਾਦੀ ਮੁਕਾਬਲਾ ਹੈ।
ਇਹ ਵੀ ਪੜ੍ਹੋ : ਘਰ 'ਚ ਪਈ ਫਰਿੱਜ ਬਣ ਗਈ 'ਬੰਬ' ! ਖੋਲ੍ਹਦਿਆਂ ਹੀ ਹੋ ਗਿਆ ਧਮਾਕਾ, ਤੜਫ਼-ਤੜਫ਼ ਨਿਕਲੀ ਕਿਸਾਨ ਦੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Air India ਦੀ ਇੰਡੋਨੇਸ਼ੀਆ-ਦਿੱਲੀ ਉਡਾਣ ਖ਼ਰਾਬ ਮੌਸਮ ਕਾਰਨ ਵਾਰਾਣਸੀ ਮੋੜੀ
NEXT STORY