ਨਵੀਂ ਦਿੱਲੀ (ਭਾਸ਼ਾ) : ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਦਿੱਲੀ ਪੁਲਸ ਵੱਲੋਂ ਉਸ ਦੇ ਨੇਤਾਵਾਂ ਨੂੰ ਭੇਜੇ ਗਏ ਨੋਟਿਸਾਂ ਤੋਂ ਡਰਨਗੇ ਨਹੀਂ। ਨਾਲ ਹੀ ਮੋਰਚਾ ਨੇ ਦੋਸ਼ ਲਗਾਇਆ ਕਿ ਸਰਕਾਰ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਲਈ ਉਸ ਨੂੰ ਦੋਸ਼ੀ ਠਹਿਰਾ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਨੂੰ ਖ਼ਤਮ ਕਰਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਕਿਸਾਨ ਨੇਤਾਵਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ‘ਸਰਾਸਰ ਗਲਤ’ : ਕੈਪਟਨ ਅਮਰਿੰਦਰ ਸਿੰਘ
ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਵੱਖ-ਵੱਖ ਕਿਸਾਨ ਸੰਗਠਨ ਪ੍ਰਦਰਸ਼ਨ ਕਰ ਰਹੇ ਹਨ। ਮੋਰਚਾ ਨੇ ਇਕ ਬਿਆਨ ਵਿਚ ਦੋਸ਼ ਲਾਇਆ, ‘ਅਸੀਂ ਦਿੱਲੀ ਪੁਲਸ ਵੱਲੋਂ ਭੇਜੇ ਜਾ ਰਹੇ ਨੋਟਿਸਾਂ ਤੋਂ ਡਰਾਂਗੇ ਨਹੀਂ ਅਤੇ ਇਨ੍ਹਾਂ ਦਾ ਜਵਾਬ ਦੇਵਾਂਗੇ। ਭਾਜਪਾ ਸਰਕਾਰ (ਕੇਂਦਰ ਦੀ) ਸੂਬਿਆਂ ਦੀਆਂ ਆਪਣੀਆਂ ਸਰਕਾਰਾਂ ਨਾਲ ਮਿਲ ਕੇ 26 ਜਨਵਰੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦਾ ਦੋਸ਼ ਸੰਯੁਕਤ ਕਿਸਾਨ ਮੋਰਚਾ ’ਤੇ ਮੜ੍ਹ ਕੇ ਅੰਦੋਲਨ ਖ਼ਤਮ ਕਰਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਅਸਵੀਕਾਰਯੋਗ ਹੈ। ਪੁਲਸ ਵੱਖ-ਵੱਖ ਧਰਨਾ ਸਥਾਨਾਂ ਨੂੰ ਖ਼ਾਲ੍ਹੀ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।’
ਇਹ ਵੀ ਪੜ੍ਹੋ: ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਰੈਲੀ ਨੇ ਇੰਝ ਧਾਰਿਆ ਹਿੰਸਕ ਰੂਪ
ਬਿਆਨ ਵਿਚ ਉਸ ਨੇ ਦੋਸ਼ ਲਾਇਆ, ‘ਅਸਲੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਣ ਦੀ ਬਜਾਏ ਪੁਲਸ ਉਨ੍ਹਾਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਜੋ ਕਿ ਸ਼ਾਂਤੀਪੂਰਨ ਵਿਰੋਧ-ਪ੍ਰਦਰਸ਼ਨ ਕਰ ਰਹੇ ਸਨ। ਪੁਲਸ ਨੇ ਇਨ੍ਹਾਂ ਦੇ ਵਾਹਨਾਂ ਨੂੰ ਵੀ ਜ਼ਬਤ ਕੀਤਾ ਹੈ। ਅਸੀਂ ਪਲਵਲ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਏ ਜਾਣ ਦੀ ਨਿੰਦਾ ਕਰਦੇ ਹਾਂ, ਜਿੱਥੇ ਪੁਲਸ ਨੇ ਸਥਾਨਕ ਲੋਕਾਂ ਨੂੰ ਉਕਸਾਇਆ ਅਤੇ ਵੰਡਣ ਵਾਲੀਆਂ ਭਾਵਨਾਵਾਂ ਨੂੰ ਭੜਕਾਇਆ।’
ਇਹ ਵੀ ਪੜ੍ਹੋ: ਸੇਲ ’ਤੇ ਫੇਸਬੁੱਕ ਯੂਜ਼ਰਸ ਦੇ ਫੋਨ ਨੰਬਰ! 60 ਲੱਖ ਤੋਂ ਵੱਧ ਭਾਰਤੀਆਂ ਦੀ ਨਿੱਜਤਾ ਖਤਰੇ ’ਚ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਵਲੋਂ ਕੋਰੋਨਾ ਟੀਕਾ ਉਤਪਾਦਨ ਦੀ ਯੂ. ਐੱਨ. ਜਨਰਲ ਸਕੱਤਰ ਨੇ ਕੀਤੀ ਸਿਫ਼ਤ
NEXT STORY