ਆਈਜ਼ੋਲ (ਭਾਸ਼ਾ)- ਮਿਜ਼ੋਰਮ ਪੁਲਸ ਨੇ ਚਮਫਾਈ ਜ਼ਿਲ੍ਹੇ 'ਚ 1.5 ਕਰੋੜ ਰੁਪਏ ਮੁੱਲ ਦੀ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਮੇਥਾਮਫੇਟਾਮਾਈਨ ਦੀਆਂ 50,500 ਗੋਲੀਆਂ ਜ਼ਬਤ ਕੀਤੀਆਂ ਹਨ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ 'ਚ ਬੁੱਧਵਾਰ ਨੂੰ ਕਿਹਾ ਗਿਆ ਕਿ ਇਸ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚਮਫਾਈ ਜ਼ਿਲ੍ਹੇ ਦੇ ਨਿਊ ਹਰੂਇਕਨ ਪਿੰਡ ਦੇ ਬਾਹਰੀ ਇਲਾਕੇ 'ਚ ਜਾਂਚ ਦੌਰਾਨ ਜੋਖਾਵਥਰ ਪੁਲਸ ਥਾਣੇ ਦੀ ਇਕ ਟੀਮ ਨੇ ਇਕ ਵਾਹਨ ਰੋਕਿਆ।
ਬਿਆਨ 'ਚ ਕਿਹਾ ਗਿਆ ਕਿ ਜਾਂਚ ਕਰਨ 'ਤੇ ਟੀਮ ਨੇ ਬੁਲਫੇਕਜਵਲ ਪਿੰਡ ਦੇ ਡੇਵਿਡ ਰੋਸਾਂਗਲਿਆਨਾ (30) ਅਤੇ ਲਾਮਸਾਂਗਜੁਆਲਾ (27) ਕੋਲੋਂ 76.7 ਲੱਖ ਰੁਪਏ ਦੀ 2.5 ਕਿਲੋਗ੍ਰਾਮ ਹੈਰੋਇਨ ਅਤੇ 74.6 ਲੱਖ ਰੁਪਏ ਦੀ 5.7 ਕਿਲੋਗ੍ਰਾਮ (50,500 ਗੋਲੀਆਂ) ਮੇਥਾਮਫੇਟਾਮਾਈਨ ਜ਼ਬਤ ਕੀਤੀ। ਬਿਆਨ 'ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀ ਸੰਬੰਧਤ ਧਾਰਾ ਦੇ ਅਧੀਨ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
McDonald ਨੇ ਬਦਲੀ ਸਟ੍ਰੈਟੇਜੀ, ਮਿਲੇਗਾ ਪੌਸ਼ਟਿਕ ਬਰਗਰ, ਕਿਸਾਨਾਂ ਨੂੰ ਵੀ ਹੋਵੇਗਾ ਫ਼ਾਇਦਾ
NEXT STORY