ਕੰਨੌਜ (ਏਜੰਸੀ)- ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ 'ਚ ਤਾਲਗ੍ਰਾਮ ਖੇਤਰ ਦੇ ਆਗਰਾ-ਲਖਨਊ ਐਕਸਪ੍ਰੈੱਸ-ਵੇਅ 'ਤੇ ਪੁਲਸ ਵੈਨ ਨਾਲ ਟੱਕਰ ਮਗਰੋਂ ਹਾਦਸਾਗ੍ਰਸਤ ਹੋਈ ਕਾਰ ਦੀ ਤਲਾਸ਼ੀ ਦੌਰਾਨ 10.026 ਕਿਲੋਗ੍ਰਾਮ 24 ਕੈਰਟ ਸੋਨਾ ਬਰਾਮਦ ਕੀਤਾ ਗਿਆ। ਜਿਸ ਦੀ ਅਨੁਮਾਨਿਤ ਕੀਮਤ ਲਗਭਗ 15 ਕਰੋੜ 39 ਲੱਖ ਰੁਪਏ ਹੈ। ਪੁਲਸ ਸੁਪਰਡੈਂਟ ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਕਰਾਵਾ ਥਾਣਾ ਇੰਚਾਰਜ ਦੀ ਸਰਕਾਰੀ ਗੱਡੀ ਨੂੰ ਐਕਸਪ੍ਰੈੱਸ-ਵੇਅ 'ਤੇ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ।
ਮੌਕੇ ’ਤੇ ਪਹੁੰਚੀ ਪੁਲਸ ਨੇ ਲਗਭਗ 100 ਮੀਟਰ ਅੱਗੇ ਹਾਦਸਾਗ੍ਰਸਤ ਕਾਰ ਨੂੰ ਫੜਿਆ, ਜਿਸ ’ਚ ਮਹਾਰਾਜਗੰਜ ਵਾਸੀ ਸੰਦੀਪ ਜਾਇਸਵਾਲ ਅਤੇ ਨੇਪਾਲ ਵਾਸੀ ਸਰੋਜ ਪੰਤ ਸਵਾਰ ਸਨ। ਤਲਾਸ਼ੀ ਦੌਰਾਨ ਬੈਗ ’ਚੋਂ ਸੋਨੇ ਦੀਆਂ 10 ਇੱਟਾਂ ਮਿਲੀਆਂ। ਦੋਵੇਂ ਸੋਨੇ ਨਾਲ ਸਬੰਧਤ ਜਾਇਜ਼ ਦਸਤਾਵੇਜ਼ ਨਹੀਂ ਦਿਖਾ ਸਕੇ। ਐੱਸ.ਬੀ.ਆਈ. ਦੇ ਅਧਿਕਾਰਤ ਸੋਨਾ ਮੁਲਾਂਕਣਕਰਤਾ ਨੇ ਸੋਨੇ ਨੂੰ 24 ਕੈਰਟ ਦੱਸਿਆ। ਜੀ. ਐੱਸ. ਟੀ. ਟੀਮ ਨੇ ਪਹਿਲੀ ਨਜ਼ਰੇ ਅੰਤਰਰਾਸ਼ਟਰੀ ਸੋਨਾ ਸਮੱਗਲਿੰਗ ਦਾ ਖਦਸ਼ਾ ਪ੍ਰਗਟਾਇਆ ਹੈ। ਬਰਾਮਦ ਸੋਨਾ ਅਗਲੇਰੀ ਜਾਂਚ ਲਈ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁਜ਼ੱਫਰਨਗਰ 'ਚ ਪ੍ਰਸ਼ਾਸਨ ਦੀ ਵੱਡੀ ਕਾਰਵਾਈ ! ਬੁਲਡੋਜ਼ਰ ਨਾਲ ਢਾਹਿਆ ਗਿਆ ਗੈਰ-ਕਾਨੂੰਨੀ ਮਦਰੱਸਾ
NEXT STORY