ਨਵੀਂ ਦਿੱਲੀ-ਭਾਰਤ ਦੇ ਬੈਂਕਾਂ ਦਾ ਕਰੀਬ 9 ਹਜ਼ਾਰ ਕਰੋੜ ਰੁਪਏ ਲੈ ਕੇ ਭੱਜਣ ਦੇ ਦੋਸ਼ੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਵਾਲੇ ਬਿਆਨ ਤੇ ਰਾਜਨੀਤੀ ਗਰਮਾਅ ਗਈ ਹੈ। ਕਾਂਗਰਸ ਇਕ ਪਾਸੇ ਜਿਥੇ ਪੂਰੇ ਮਾਮਲੇ 'ਤੇ ਕੇਂਦਰ ਸਰਕਾਰ ਪ੍ਰਤੀ ਹਮਲਾਵਰ ਰੁਖ 'ਚ ਹੈ, ਉਥੇ ਸਰਕਾਰ ਨੇ ਜੇਤਲੀ ਦੇ ਬਚਾਅ ਲਈ ਆਪਣੇ ਮੰਤਰੀਆਂ ਨੂੰ ਉਤਾਰ ਦਿੱਤਾ ਹੈ। ਇਸ ਦੌਰਾਨ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਬਤੌਰ ਅਟਾਰਨੀ ਜਨਰਲ ਸੁਪਰੀਮ ਕੋਰਟ 'ਚ ਕਿਹਾ ਸੀ ਕਿ ਵਿਜੇ ਮਾਲਿਆ ਦਾ ਪਾਸਪੋਰਟ ਜਮ੍ਹਾ ਕਰਾ ਲਿਆ ਜਾਏ। ਮੁਕੁਲ ਰੋਹਤਗੀ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਤੇ ਸਰਕਾਰ ਦੀਆਂ ਤਿਆਰੀਆਂ ਤੇ ਮਾਲਿਆ ਦੇ ਦੇਸ਼ ਛੱਡਣ 'ਚ ਤਿੰਨ ਤੋਂ ਚਾਰ ਦਿਨ ਦਾ ਅੰਤਰ ਸੀ। ਇਸ ਦੌਰਾਨ ਮਾਲਿਆ ਦੇਸ਼ ਛੱਡ ਕੇ ਜਾ ਚੁੱਕਿਆ ਸੀ। ਜ਼ਿਕਰਯੋਗ ਹੈ ਕਿ ਇਸ ਪੂਰੇ ਮਾਮਲੇ 'ਚ ਵੀਰਵਾਰ ਨੂੰ ਸਟੇਟ ਬੈਂਕ ਆਫ ਇੰਡੀਆ ਨੂੰ ਲੈ ਕੇ ਅਚੰਭੇ ਵਾਲੀ ਗੱਲ ਸਾਹਮਣੇ ਆਈ ਸੀ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਦੁਸ਼ਯੰਤ ਦੁਬੇ ਨੇ ਦਾਅਵਾ ਕੀਤਾ ਕਿ ਜਦ ਮਾਲਿਆ ਦੇਸ਼ ਤੋਂ ਫਰਾਰ ਹੋਇਆ, ਉਸਤੋਂ ਕਰੀਬ 24 ਘੰਟੇ ਪਹਿਲਾਂ ਹੀ ਉਨ੍ਹਾਂ ਨੇ ਐੱਸ.ਬੀ.ਆਈ. ਨੂੰ ਮਾਲਿਆ ਦਾ ਪਾਸਪੋਰਟ ਜ਼ਬਤ ਕਰਾਉਣ ਦੀ ਸਲਾਹ ਦਿੱਤੀ ਸੀ। ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਕਿਹਾ ਕਿ ਡੀ.ਆਰ.ਟੀ.(ਡੈਬਟ ਰਿਕਵਰੀ ਟ੍ਰਿਬਿਊਨਲ) ਨੂੰ ਵੀ ਪਾਸਪੋਰਟ ਰਖਵਾਉਣ ਦਾ ਹੱਕ ਹੈ ਪਰ ਇਸਨੂੰ ਲੈ ਕੇ ਕਾਨੂੰਨ ਦੇ ਜਾਣਕਾਰਾਂ 'ਚ ਮਤਭੇਦ ਹੈ। ਰੋਹਤਗੀ ਨੇ ਅੱਗੇ ਕਿਹਾ ਕਿ ਇਸ ਪੂਰੇ ਮਾਮਲੇ 'ਚ ਦੂਸ਼ਣਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ।
ਸੀਨੀਅਰ ਵਕੀਲ ਨੇ ਪੁੱਛੇ ਐੱਸ.ਬੀ.ਆਈ. ਤੋਂ ਸਵਾਲ-ਸੀਨੀਅਰ ਵਕੀਲ ਦੁਸ਼ਯੰਤ ਦੁਬੇ ਨੇ ਦਾਅਵਾ ਕੀਤਾ ਕਿ ਜਦ ਮਾਲਿਆ ਦੇਸ਼ ਤੋਂ ਫਰਾਰ ਹੋਇਆ ਸੀ ਤਾਂ ਉਸ ਤੋਂ ਕਰੀਬ 24 ਘੰਟੇ ਪਹਿਲਾਂ ਹੀ ਉਨ੍ਹਾਂ ਨੇ ਐੱਸ.ਬੀ.ਆਈ. ਨੂੰ ਮਾਲਿਆ ਦਾ ਪਾਸਪੋਰਟ ਜ਼ਬਤ ਕਰਾਉਣ ਦੀ ਸਲਾਹ ਦਿੱਤੀ ਸੀ। ਦੁਬੇ ਅਨੁਸਾਰ ਐੱਸ.ਬੀ.ਆਈ. ਨਾਲ ਮੇਰੀ ਮੁਲਾਕਾਤ ਐਤਵਾਰ ਹੋਈ ਸੀ । ਇਸ ਮੁਲਾਕਾਤ 'ਚ ਮੈਂ ਐੱਸ.ਬੀ.ਆਈ. ਨੂੰ ਸਲਾਹ ਦਿੱਤੀ ਕਿ ਉਹ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜ੍ਹਕਾਉਣ। ਇਸਦੇ ਬਾਅਦ ਤੈਅ ਗੱਲਬਾਤ ਦੇ ਮੁਤਾਬਕ ਮੈਂ ਸਮੇਂ-ਸਿਰ ਸੁਪਰੀਮ ਕੋਰਟ ਪਹੁੰਚ ਗਿਆ ਪਰ ਐੱਸ.ਬੀ.ਆਈ. ਦੀ ਟੀਮ ਉਥੇ ਨਹੀਂ ਪਹੁੰਚੀ। ਮੈਨੂੰ ਸ਼ੱਕ ਹੈ ਕਿ ਮੇਰੀ ਸਲਾਹ ਤੋਂ ਬਾਅਦ ਕੁਝ ਤਾਂ ਹੋਇਆ ਸੀ, ਕਿਉਂਕਿ ਐੱਸ.ਬੀ.ਆਈ. ਪ੍ਰਮੁੱਖ ਮੇਰੀ ਸਲਾਹ ਨਾਲ ਸਹਿਮਤ ਹੋਏ ਸਨ। ਐਤਵਾਰ ਦੀ ਰਾਤ ਤੋਂ ਸੋਮਵਾਰ ਦੀ ਸਵੇਰ ਤਕ ਕੀ ਹੋਇਆ, ਮੈਂ ਨਹੀਂ ਜਾਣਦਾ।
ਐੱਸ.ਬੀ.ਆਈ. ਨੇ ਦਿੱਤੀ ਸਫਾਈ-ਵਕੀਲ ਦੁਸ਼ਯੰਤ ਦੁਬੇ ਦੇ ਦਾਅਵੇ 'ਤੇ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਨੇ ਸਫਾਈ ਦਿੱਤੀ। ਉਸਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਕਿ ਕਿੰਗਫਿਸ਼ਰ ਏਅਰਲਾਈਨਜ਼ ਸਮੇਤ ਲੋਨ ਦੇ ਸਾਰੇ ਡਿਫਾਲਟ ਮਾਮਲਿਆਂ ਨਾਲ ਨਿਪਟਣ 'ਚ ਬੈਂਕ ਜਾਂ ਕਿਸੇ ਅਧਿਕਾਰੀ ਦੁਆਰਾ ਲਾਪਰਵਾਹੀ ਵਰਤੀ ਗਈ ਹੈ। ਐੱਸ.ਬੀ.ਆਈ. ਦੇ ਬੁਲਾਰੇ ਨੇ ਕਿਹਾ ਕਿ ਬੈਂਕ ਡਿਫਾਲਟ ਰਾਸ਼ੀ ਨੂੰ ਵਸੂਲਣ ਲਈ ਕ੍ਰਿਆਸ਼ੀਲ ਤੇ ਮਜ਼ਬੂਤ ਕਦਮ ਚੁੱਕ ਰਿਹਾ ਹੈ।
ਇਲਾਹਾਬਾਦ: ਆਨੰਦ ਭਵਨ ਦੇ ਬਾਹਰ ਲੱਗੀ ਨਹਿਰੂ ਦੀ ਮੂਰਤੀ ਹਟਾਈ,ਕਾਂਗਰਸ ਦਾ ਪ੍ਰਦਰਸ਼ਨ
NEXT STORY