ਨਵੀਂ ਦਿੱਲੀ— ਗਾਂਧੀ ਪਰਿਵਾਰ ਦੇ ਜੱਦੀ ਸ਼ਹਿਰ ਇਲਾਹਾਬਾਦ 'ਚ ਆਨੰਦ ਭਵਨ ਦੇ ਬਾਹਰ ਲੱਗੀ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੀ ਮੂਰਤੀ ਹਟਾ ਦਿੱਤੀ ਗਈ, ਜਿਸ ਦੇ ਬਾਅਦ ਝਗੜਾ ਵਧ ਗਿਆ। ਨਹਿਰੂ ਦੀ ਇਹ ਮੂਰਤੀ ਉਨ੍ਹਾਂ ਦੇ ਜੱਦੀ ਘਰ ਆਨੰਦ ਭਵਨ ਦੇ ਬਾਹਰ ਤੋਂ ਇਸ ਲਈ ਹਟਾਈ ਗਈ ਕਿਉਂਕਿ ਗੁਆਂਢ 'ਚ ਲੱਗੀ ਜਨਸੰਘ ਦੇ ਪ੍ਰਧਾਨ ਰਹੇ ਪੰਡਿਤ ਦੀਨ ਦਿਆਲ ਉਪਾਧਿਆਇ ਦੀ ਮੂਰਤੀ ਸਥਾਨ ਦਾ ਵਿਸਥਾਰ ਕੀਤਾ ਜਾਣਾ ਸੀ। ਯੋਗੀਰਾਜ 'ਚ ਦੀਨ ਦਿਆਲ ਉਪਾਧਿਆਇ ਦੀ ਮੂਰਤੀ ਸਥਾਨ ਦੇ ਵਿਸਥਾਰ ਲਈ ਪੰਡਿਤ ਨਹਿਰੂ ਦੀ ਮੂਰਤੀ ਨੂੰ ਰੱਸੀਆਂ ਅਤੇ ਬੋਰੀਆਂ ਬੰੰੰਨ੍ਹ ਕੇ ਕਰੇਨ ਦੇ ਜ਼ਰੀਏ ਹਟਾਇਆ ਗਿਆ ਤਾਂ ਕਾਂਗਰਸ ਵਰਕਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਕਾਂਗਰਸ ਵਰਕਰਾਂ ਨੇ ਕਰੇਨ ਨੂੰ ਰੋਕ ਕੇ ਯੋਗੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਇਸ 'ਤੇ ਬਦਲੇ ਦੀ ਭਾਵਨਾ ਅਤੇ ਭੇਦਭਾਵ ਨਾਲ ਕੰਮ ਕਰਨ ਦਾ ਦੋਸ਼ ਲਗਾਇਆ। ਹੰਗਾਮਾ ਕਰਨ ਵਾਲੇ ਕਾਂਗਰਸ ਨੇਤਾਵਾਂ ਦਾ ਕਹਿਣਾ ਹੈ ਕਿ ਭਾਜਪਾ ਦੀਆਂ ਸਰਕਾਰਾਂ ਮਹਾਪੁਰਸ਼ਾਂ ਦੀਆਂ ਮੂਰਤੀਆਂ ਦਾ ਲਗਾਤਾਰ ਅਪਮਾਨ ਕਰ ਰਹੀਆਂ ਹਨ।
ਟਾਈਟਲਰ, ਪਨੂੰ ਤੇ ਆਈਐੱਸਆਈ ਵਿਚਾਲੇ ਰਿਸ਼ਤਿਆਂ ਦੀ ਹੋਵੇ ਜਾਂਚ : ਜੀ.ਕੇ.
NEXT STORY