ਨਵੀਂ ਦਿੱਲੀ (ਯੂ.ਐੱਨ.ਆਈ.)–ਪੱਤੇਦਾਰ ਹਰੀਆਂ ਸਬਜ਼ੀਆਂ ਅਤੇ ਸਾਗ ਐਂਟੀਆਕਸੀਡੈਂਟ, ਕੈਂਸਰ ਰੋਕੂ ਅਤੇ ਹੋਰ ਰੋਗਾਂ ਤੋਂ ਬਚਾਉਣ ਲਈ ਸਹਾਈ ਹੋਣ ਵਾਲੇ ਗੁਣਾਂ ਦੇ ਕਾਰਣ 'ਸੁਪਰ ਫੂਡ' ਹੈ। ਸਾਗ 'ਚ ਰੇਸ਼ੇ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਨਾ ਸਿਰਫ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ ਸਗੋਂ ਪਾਚਨ ਸ਼ਕਤੀ ਨੂੰ ਵੀ ਵਧਾਉਂਦੀ ਹੈ। ਵਿਸ਼ਵ ਦੇ ਵੱਖ-ਵੱਖ ਹਿੱਸਿਆਂ 'ਚ ਸਰਦੀ ਦੇ ਮੌਸਮ 'ਚ ਉਗਾਈਆਂ ਜਾਣ ਵਾਲੀਆਂ ਪੱਤੇਦਾਰ ਸਬਜ਼ੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪਿਛਲੇ ਕੁਝ ਦਹਾਕਿਆਂ ਦੌਰਾਨ ਉਗਾਈਆਂ ਜਾ ਰਹੀਆਂ ਹਨ। ਇਨ੍ਹਾਂ 'ਚੋਂ ਕੁਝ ਪਹਾੜੀ ਖੇਤਰਾਂ 'ਚ ਉਗਾਈਆਂ ਜਾ ਰਹੀਆਂ ਹਨ। ਲੋਕਾਂ ਦੀ ਮੰਗ ਅਤੇ ਸਥਾਨਕ ਹਾਲਾਤ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਯੂਰਪ, ਅਮਰੀਕਾ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਤੋਂ ਮੰਗਵਾਇਆ ਗਿਆ ਹੈ ਜਿਸ ਨਾਲ ਬਾਜ਼ਾਰਾਂ 'ਚ ਇਨ੍ਹਾਂ ਦੀ ਕਾਫੀ ਮਾਤਰਾ ਉਪਲੱਬਧ ਹੈ। ਇਨ੍ਹੀਂ ਦਿਨੀਂ ਰਵਾਇਤੀ ਬਾਥੂ, ਸਰ੍ਹੋਂ, ਪਾਲਕ, ਮੇਥੀ, ਪੱਤਾ ਗੋਭੀ ਤੋਂ ਇਲਾਵਾ ਸਥਾਨਕ ਸਾਗ ਭਰਪੂਰ ਮਾਤਰਾ 'ਚ ਉਪਲੱਬਧ ਹੈ, ਜੋ ਵੱਖ-ਵੱਖ ਤਰ੍ਹਾਂ ਦੇ ਵਿਟਾਮਿਨਾਂ ਅਤੇ ਪੋਸ਼ਣ ਤੱਤਾਂ ਨਾਲ ਭਰਪੂਰ ਹੈ। ਪੱਤੇਦਾਰ ਸਬਜ਼ੀਆਂ ਵੱਖ-ਵੱਖ ਰੰਗਾਂ ਅਤੇ ਸਵਾਦ 'ਚ ਉਪਲੱਬਧ ਹਨ। ਇਹ ਗੂੜ੍ਹੇ ਹਰੇ ਰੰਗ ਦੇ ਨਾਲ ਲਾਲ ਰੰਗ 'ਚ ਵੀ ਹਨ। ਵੱਖ-ਵੱਖ ਸਵਾਦ ਅਤੇ ਸੁਗੰਧ ਇਨ੍ਹਾਂ ਨੂੰ ਹੋਰ ਆਕਰਸ਼ਕ ਬਣਾਉਂਦੀ ਹੈ। ਇਨ੍ਹਾਂ 'ਚੋਂ ਕਈਆਂ ਦੀ ਵਰਤੋਂ ਕੌਮਾਂਤਰੀ ਪਕਵਾਨਾਂ ਨੂੰ ਤਿਆਰ ਕਰਨ 'ਚ ਕੀਤੀ ਜਾਂਦੀ ਹੈ।
ਮੈਡੀਕਲ ਖੋਜ ਨੇ ਦੱਸੇ ਸਰ੍ਹੋਂ ਤੇ ਸਾਗ ਦੇ ਗੁਣ
ਹਰੀਆਂ ਸਬਜ਼ੀਆਂ ਅਤੇ ਸਲਾਦ ਦੇ ਸਿਹਤ ਲਈ ਕਈ ਫਾਇਦੇ ਹਨ। ਇਨ੍ਹਾਂ 'ਚ ਵਿਟਾਮਿਨ ਖਣਿਜ, ਕੈਂਸਰ ਰੋਕੂ ਤੱਤ, ਬਾਇਓ ਐਕਟਿਵ ਕੰਪਾਊਂਡ ਅਤੇ ਕਈ ਹੋਰ ਤਰ੍ਹਾਂ ਦੇ ਫਾਇਦੇ ਹਨ। ਹਰੀ ਸਬਜ਼ੀ ਨੂੰ ਪਹਿਲ ਦੇਣ ਵਾਲੇ ਸਾਗ ਨੂੰ ਸੁਪਰ ਫੂਡ ਮੰਨਦੇ ਹਨ ਜਦਕਿ ਮਾਸਾਹਾਰੀ ਇਸ ਨੂੰ ਘਾਹ-ਫੂਸ ਕਹਿੰਦੇ ਹਨ। ਮੈਡੀਕਲ ਖੋਜ 'ਚ ਪਾਇਆ ਗਿਆ ਹੈ ਕਿ ਸਰ੍ਹੋਂ ਦਾ ਸਾਗ ਪੱਤੇਦਾਰ ਸਬਜ਼ੀਆਂ 'ਚ ਹੋਰ ਸਮੂਹ ਦੀਆਂ ਸਬਜ਼ੀਆਂ ਦੀ ਤੁਲਨਾ 'ਚ ਜ਼ਿਆਦਾ ਗੁਣਕਾਰੀ ਹੈ। ਇਹ ਕੈਂਸਰ ਰੋਕੂ ਹੋਣ ਦੇ ਨਾਲ-ਨਾਲ ਲੀਵਰ ਨੂੰ ਜ਼ਹਿਰੀਲੇ ਤੱਤਾਂ ਤੋਂ ਬਚਾਉਣ 'ਚ ਸਹਾਈ ਹੈ।
ਕੇਂਦਰੀ ਸੰਸਥਾਨ ਨੇ ਪੱਤੇਦਾਰ ਸਬਜ਼ੀਆਂ ਦੀਆਂ ਕਿਸਮਾਂ ਜਾਰੀ ਕੀਤੀਆਂ
ਲਖਨਊ ਦੇ ਬਾਗਬਾਨੀ ਸੰਸਥਾਨ ਨੇ ਸਰਦੀ ਦੌਰਾਨ ਪੱਤੇਦਾਰ ਸਬਜ਼ੀਆਂ ਦੀਆਂ ਕਈ ਕਿਸਮਾਂ ਜਾਰੀ ਕੀਤੀਆਂ ਹਨ, ਜਿਸ 'ਚ ਕਸ਼ਮੀਰੀ ਹਾਕ, ਸ਼੍ਰੀਨਗਰ ਦਾ ਬੰਚਿੰਗ ਆਨੀਅਨ ਅਤੇ 10 ਤੋਂ ਵੱਧ ਲੇਟਿਸ (ਸਲਾਦ ਪੱਤੇ) ਸ਼ਾਮਲ ਹਨ। ਸੰਸਥਾਨ ਦੇ ਵਿਗਿਆਨੀ ਐੱਸ. ਆਰ. ਸਿੰਘ ਨੇ ਲੇਟਿਸ ਕਿਸਮਾਂ 'ਚ ਪੌਸ਼ਟਿਕਤਾ ਅਤੇ ਐਂਟੀਆਕਸੀਡੈਂਟ ਹੋਣ ਨੂੰ ਲੈ ਕੇ ਕਾਫੀ ਅਧਿਐੱਨ ਕੀਤਾ ਹੈ। ਸੰਸਥਾਨ 'ਚ ਇਸ ਤਰ੍ਹਾਂ ਦੀਆਂ ਕਈ ਸਬਜ਼ੀਆਂ ਨੂੰ ਹਾਈਡ੍ਰੋਫੋਨਿਕ ਤਰੀਕੇ ਨਾਲ ਲਾਇਆ ਗਿਆ ਹੈ।
ਪੱਤੇਦਾਰ ਸਬਜ਼ੀਆਂ ਸਰਦੀ 'ਚ ਜ਼ਿਆਦਾ ਸੁਰੱਖਿਅਤ
ਖੇਤੀ ਵਿਗਿਆਨੀ ਅਨੁਸਾਰ ਪੱਤੇਦਾਰ ਸਬਜ਼ੀਆਂ ਸਰਦੀ ਦੀ ਤੁਲਨਾ 'ਚ ਗਰਮੀ ਅਤੇ ਬਰਸਾਤ 'ਚ ਜ਼ਿਆਦਾ ਸੁਰੱਖਿਅਤ ਨਹੀਂ ਹੁੰਦੀਆਂ। ਸਰਦੀ ਦੌਰਾਨ ਘੱਟ ਤਾਪਮਾਨ ਕਾਰਣ ਇਨ੍ਹਾਂ 'ਤੇ ਕੀੜਿਆਂ ਦਾ ਘੱਟ ਹਮਲਾ ਹੁੰਦਾ ਹੈ ਕਿਉਂਕਿ ਖੇਤਾਂ 'ਚ ਉਨ੍ਹਾਂ ਦੀ ਗਿਣਤੀ ਕਾਫੀ ਘੱਟ ਹੁੰਦੀ ਹੈ। ਇਸ ਦੌਰਾਨ ਸਾਗ 'ਚ ਰੋਗ ਵੀ ਬਹੁਤ ਘੱਟ ਹੁੰਦੇ ਹਨ।
ਜੈਪੁਰ 'ਚ ਨਿਰਮਾਣ ਅਧੀਨ ਮਕਾਨ ਨੂੰ ਲੱਗੀ ਅੱਗ, ਤਿੰਨ ਦੀ ਮੌਤ
NEXT STORY