ਅਯੁੱਧਿਆ- ਰਾਮਨਗਰੀ ਅਯੁੱਧਿਆ 'ਚ ਰਾਮ ਲੱਲਾ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਹੋਵੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰੋਗਰਾਮ ਦੇ ਪਹਿਲੇ ਦਿਨ ਰਾਮ ਮੰਦਰ ਪ੍ਰਤਿਸ਼ਠਾ ਸਮਾਰੋਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਰਾਮ ਲੱਲਾ ਦੀ ਮੂਰਤੀ ਲੈ ਕੇ ਅੱਜ ਰਾਮ ਭਗਤ ਅਯੁੱਧਿਆ ਪਹੁੰਚਣਗੇ। ਮੰਗਲ ਕਲਸ਼ 'ਚ ਸਰਯੂ ਨਦੀ ਦਾ ਜਲ ਲੈ ਕੇ ਭਗਤ ਰਾਮ ਜਨਮਭੂਮੀ ਮੰਦਰ ਪਹੁੰਚਣਗੇ।
ਭਗਵਾਨ ਰਾਮ ਦੀ ਮੂਰਤੀ ਨੂੰ ਨਵੇਂ ਰਾਮ ਮੰਦਰ ਕੰਪਲੈਕਸ 'ਚ ਲੈ ਕੇ ਜਾਣ ਦੀ ਤਿਆਰੀ ਲਗਭਗ ਪੂਰੀ ਹੋ ਚੁੱਕੀ ਹੈ। ਰਾਮ ਲੱਲਾ ਦੀ ਯਾਤਰਾ ਲਈ ਦੇਰ ਰਾਤ ਇਕ ਟਰੱਕ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਕ ਕਰੇਨ ਦੀ ਮਦਦ ਨਾਲ ਰਾਮ ਲੱਲਾ ਦੀ ਨਵੀਂ ਮੂਰਤੀ ਨੂੰ ਟਰੱਕ ਵਿਚ ਬਿਰਾਜਮਾਨ ਕੀਤਾ ਗਿਆ। ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਮੁਤਾਬਕ ਦੁਪਹਿਰ 1.20 ਵਜੇ ਜਲ ਯਾਤਰਾ, ਤੀਰਥ ਪੂਜਨ, ਬ੍ਰਾਹਮਣ-ਬਟੁਕ-ਕੁਮਾਰੀ-ਸੁਵਾਸਿਨੀ ਪੂਜਾ, ਵਰਧਿਨੀ ਪੂਜਨ, ਕਲਸ਼ ਯਾਤਰਾ ਅਤੇ ਭਗਵਾਨ ਰਾਮ ਲੱਲਾ ਦੀ ਮੂਰਤੀ ਦੀ ਯਾਤਰਾ ਹੋਵੇਗੀ।
ਪ੍ਰਧਾਨ ਮੰਤਰੀ ਮੋਦੀ ਸਮਾਗਮ ਨੂੰ ਸੰਬੋਧਨ ਕਰ ਸਕਦੇ ਹਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਅਖ਼ੀਰ 'ਚ ਭਾਸ਼ਣ ਦੇਣਗੇ, ਜਿਸ ਵਿਚ 8,000 ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਹਾਲਾਂਕਿ ਉਨ੍ਹਾਂ 'ਚੋਂ ਕੁਝ ਨੂੰ ਹੀ ਮੰਦਰ ਦੇ ਪਾਵਨ ਅਸਥਾਨ ਦੇ ਅੰਦਰ ਜਾਣ ਦੀ ਇਜਾਜ਼ਤ ਹੋਵੇਗੀ। ਟਰੱਸਟ ਨੇ ਕਿਹਾ ਕਿ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿੱਚ ਸੱਤ ਅਧਿਵਾਸ ਹਨ। ਅਯੁੱਧਿਆ ਵਿਚ 121 ਆਚਾਰੀਆ ਇਨ੍ਹਾਂ ਰਸਮਾਂ ਦਾ ਸੰਚਾਲਨ ਕਰ ਰਹੇ ਹਨ ਅਤੇ ਗਣੇਸ਼ਵਰ ਸ਼ਾਸਤਰੀ ਦ੍ਰਾਵਿੜ ਰੀਤੀ ਰਿਵਾਜਾਂ ਦੀਆਂ ਸਾਰੀਆਂ ਕਾਰਵਾਈਆਂ ਦੀ ਨਿਗਰਾਨੀ, ਤਾਲਮੇਲ ਅਤੇ ਨਿਰਦੇਸ਼ਨ ਕਰ ਰਹੇ ਹਨ। ਮੁੱਖ ਆਚਾਰੀਆ ਕਾਸ਼ੀ ਦੇ ਲਕਸ਼ਮੀਕਾਂਤ ਦੀਕਸ਼ਿਤ ਹੋਣਗੇ। ਆਉਣ ਵਾਲੇ ਦਿਨਾਂ 'ਚ ਤੀਰਥ ਪੂਜਾ, ਜਲ ਯਾਤਰਾ ਅਤੇ ਗੰਧਿਆਵਾਸ ਵਰਗੀਆਂ ਰਸਮਾਂ ਹੋਣਗੀਆਂ।
ਜੰਮੂ ਕਸ਼ਮੀਰ : ਨਸ਼ੀਲੇ ਪਦਾਰਥ ਤਸਕਰ ਦੀ ਜਾਇਦਾਦ ਕੀਤੀ ਗਈ ਕੁਰਕ
NEXT STORY