ਨੈਸ਼ਨਲ ਡੈਸਕ- ਮਹਾਰਾਸ਼ਟਰ 'ਚ ਪ੍ਰਸਾਦ ਖਾਣ ਨਾਲ 600 ਲੋਕਾਂ ਦੀ ਸਿਹਤ ਵਿਗੜ ਗਈ। ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਦੀ ਲੋਨਾਰ ਤਹਿਸੀਲ ਦੇ ਖਾਪਰਖੇੜ ਪਿੰਡ 'ਚ ਇਕ ਧਾਰਮਿਕ ਪ੍ਰੋਗਰਾਮ ਦੌਰਾਨ ਪ੍ਰਸਾਦ ਵੰਡਿਆ ਗਿਆ, ਜਿਸ ਨੂੰ ਖਾਣ ਤੋਂ ਬਾਅਦ ਕਰੀਬ 600 ਲੋਕ ਬੀਮਾਰ ਹੋ ਗਏ। ਪ੍ਰਸਾਦ ਵਿਚ ਕੋਈ ਜ਼ਹਿਰੀਲਾ ਪਦਾਰਥ ਸੀ, ਜਿਸ ਨੂੰ ਖਾਣ ਮਗਰੋਂ ਲੋਕਾਂ ਨੇ ਅਚਾਨਕ ਉਲਟੀ, ਚੱਕਰ ਆਉਣੇ ਅਤੇ ਬੇਹੋਸ਼ੀ ਦਾ ਅਨੁਭਵ ਕੀਤਾ। ਇਸ ਤੋਂ ਬਾਅਦ ਡਾਕਟਰੀ ਮਦਦ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ- ਕਿਸਾਨਾਂ ਨੇ ਲੱਭ ਲਿਆ ਪੁਲਸ ਵਲੋਂ ਲਾਈਆਂ ਰੋਕਾਂ ਦਾ ਰਾਹ, ਵੀਡੀਓ 'ਚ ਵੇਖੋ 'ਦਿੱਲੀ ਕੂਚ' ਦੀ ਤਿਆਰੀ
ਦਰਅਸਲ ਮੰਦਰ ਵਿਚ ਇਕ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਇਸ ਪ੍ਰੋਗਰਾਮ ਲਈ ਪ੍ਰਸਾਦ ਵੰਡਣ ਲਈ 'ਅਮਾਟੀ' ਬਣਾਈ ਗਈ ਸੀ। ਇਸ 'ਅਮਾਟੀ' ਨੂੰ ਖਾਣ ਤੋਂ ਬਾਅਦ ਲੋਕਾਂ ਦੀ ਹਾਲਤ ਵਿਗੜ ਗਈ ਹੈ ਅਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਸਾਰੇ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਭਰ ਜਾਣ ਕਾਰਨ ਮਰੀਜ਼ਾਂ ਦਾ ਸੜਕ 'ਤੇ ਹੀ ਇਲਾਜ ਚੱਲ ਰਿਹਾ ਹੈ ਅਤੇ ਰੱਸੀ ਦੇ ਸਹਾਰੇ ਗਲੂਕੋਜ਼ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਦੁਬਈ ਦੀ ਜੇਲ੍ਹ 'ਚ ਬੰਦ 4 ਭਾਰਤੀਆਂ ਦੀ 18 ਸਾਲ ਬਾਅਦ ਹੋਈ ਵਤਨ ਵਾਪਸੀ, ਵੇਖ ਭਾਵੁਕ ਹੋਇਆ ਪਰਿਵਾਰ
ਪ੍ਰਸ਼ਾਸਨ ਮੁਤਾਬਕ ਬੀਬੀ ਗ੍ਰਾਮੀਣ ਹਸਪਤਾਲ, ਮਹਿਕਰ ਗ੍ਰਾਮੀਣ ਹਸਪਤਾਲ, ਲੋਨਾਰ ਗ੍ਰਾਮੀਣ ਹਸਪਤਾਲ, ਸੁਲਤਾਨਪੁਰ ਅਤੇ ਕੁਝ ਨਿੱਜੀ ਹਸਪਤਾਲਾਂ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਦਾਖਲ ਕੀਤਾ ਹੈ, ਜਿੱਥੇ ਡਾਕਟਰਾਂ ਦੀਆਂ ਟੀਮਾਂ ਇਨ੍ਹਾਂ ਦਾ ਇਲਾਜ ਕਰਨ 'ਚ ਰੁੱਝੀਆਂ ਹੋਈਆਂ ਹਨ। ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਮਸ਼ਹੂਰ ਰੇਡੀਓ ਪੇਸ਼ਕਾਰ ਅਮੀਨ ਸਯਾਨੀ ਦੇ ਦੇਹਾਂਤ 'ਤੇ ਪ੍ਰਗਟਾਇਆ ਸੋਗ
NEXT STORY