ਰੋਹਤਕ- ਕਰਵਾਚੌਥ ਵਾਲੇ ਦਿਨ ਇਕ ਕੁੜੀ ਆਪਣੀ ਪ੍ਰੇਮੀ ਨੂੰ ਮਿਲਣ ਦਿੱਲੀ ਤੋਂ ਹਰਿਆਣਾ ਗਈ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਸਫ਼ਰ ਉਸ ਦੀ ਜ਼ਿੰਦਗੀ ਦਾ ਆਖ਼ਰੀ ਸਫ਼ਰ ਹੋਵੇਗਾ। ਕੁੜੀ ਗਰਭਵਤੀ ਸੀ ਅਤੇ 4 ਦਿਨ ਬਾਅਦ ਉਸ ਦੀ ਲਾਸ਼ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਖੇਤਾਂ ਵਿਚ ਦਫਨ ਮਿਲੀ। ਕਈ ਮਹੀਨਿਆਂ ਤੋਂ ਚੱਲ ਰਹੇ ਪ੍ਰੇਮ ਸਬੰਧਾਂ ਦਾ ਅੰਤ ਇੰਨਾ ਦਰਦਨਾਕ ਹੋਵੇਗਾ, ਸ਼ਾਇਦ ਉਸ ਦੇ ਮਾਪਿਆਂ ਨੇ ਵੀ ਸੋਚਿਆ ਨਹੀਂ ਸੀ।
ਕੁੜੀ 12ਵੀਂ ਜਮਾਤ ਵਿਚ ਪੜ੍ਹਦੀ ਸੀ, ਜਿਸ ਦੀ ਲਾਸ਼ ਦਿੱਲੀ ਪੁਲਸ ਨੂੰ ਖੇਤਾਂ ਵਿਚ ਮਿਲੀ। ਖੇਤਾਂ ਵਿਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਇਹ ਖ਼ਬਰ ਅੱਗ ਵਾਂਗ ਫੈਲ ਗਈ। ਦਰਅਸਲ 20 ਅਕਤੂਬਰ ਯਾਨੀ ਕਿ ਕਰਵਾਚੌਥ ਵਾਲੇ ਦਿਨ ਘਰੋਂ ਨਿਕਲੀ ਕੁੜੀ ਵਾਪਸ ਨਹੀਂ ਪਰਤੀ। ਪਰਿਵਾਰ ਵਾਲਿਆਂ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਸ ਥਾਣੇ ਵਿਚ ਦਰਜ ਕਰਵਾਈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਦੋਂ ਇਕ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਬੂਲ ਕੀਤਾ ਕਿ ਉਸ ਨੇ ਹੀ ਕੁੜੀ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਅਤੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਨੂੰ ਖੇਤਾਂ ਵਿਚ ਦਫ਼ਨਾ ਦਿੱਤਾ।
ਇਹ ਸੁਣਦੇ ਹੀ ਪੁਲਸ ਨੇ ਕੁੜੀ ਦੇ ਪ੍ਰੇਮੀ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਰੋਹਤਕ 'ਚ ਖੇਤਾਂ ਵਿਚ ਲੈ ਕੇ ਪਹੁੰਚੀ, ਜਿੱਥੇ ਕੁੜੀ ਨੂੰ ਦਫਨਾਇਆ ਗਿਆ ਸੀ। ਮੁਲਜ਼ਮਾਂ ਨੇ ਕੁੜੀ ਦੀ ਲਾਸ਼ ਨੂੰ 4 ਫੁੱਟ ਡੂੰਘਾ ਟੋਇਆ ਖੋਦ ਕੇ ਦਬਾਇਆ ਹੋਇਆ ਸੀ। ਕਤਲ ਦੇ ਪਿੱਛੇ ਦੀ ਵਜ੍ਹਾ ਇਹ ਰਹੀ ਕਿ ਕੁੜੀ ਦਾ ਆਪਣੇ ਪ੍ਰੇਮੀ ਨਾਲ ਕਈ ਮਹੀਨਿਆਂ ਤੋਂ ਪ੍ਰੇਮ ਪ੍ਰਸੰਗ ਚਲ ਰਿਹਾ ਸੀ। ਇਸ ਦਰਮਿਆਨ ਉਨ੍ਹਾਂ ਵਿਚਾਲੇ ਸਰੀਰਕ ਸਬੰਧ ਬਣੇ ਅਤੇ ਕੁੜੀ ਗਰਭਵਤੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕੁੜੀ 4 ਮਹੀਨੇ ਦੀ ਗਰਭਵਤੀ ਸੀ। ਰੋਹਤਕ ਪੁਲਸ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਦਿੱਲੀ ਪੁਲਸ ਸਾਡੇ ਕੋਲ ਆਈ ਸੀ। ਪੁਲਸ ਮੁਤਾਬਕ ਕੁੜੀ ਦਾ ਕਤਲ ਕਰ ਕੇ ਉਸ ਦੀ ਲਾਸ਼ ਖੇਤਾਂ ਵਿਚ ਦਫ਼ਨਾਈ ਗਈ ਸੀ। ਅਸੀਂ ਦਿੱਲੀ ਪੁਲਸ ਦੀ ਮਦਦ ਕੀਤੀ। ਇਸ ਪੂਰੇ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਰਾਜੀਵ ਕੁਮਾਰ ਨੇ ਉਜ਼ਬੇਕਿਸਤਾਨ ਨਾਲ ਚੋਣ ਸੰਬੰਧੀ ਸਹਿਯੋਗ 'ਤੇ ਕੀਤੇ ਦਸਤਖ਼ਤ
NEXT STORY