ਮੁੰਬਈ— ਮੁੰਬਈ 'ਚ ਹੋਏ 26/11 ਦੇ ਅੱਤਵਾਦੀ ਹਮਲੇ ਨੂੰ ਅੱਜ ਪੂਰੇ 7 ਸਾਲ ਹੋ ਗਏ ਹਨ। ਪੂਰਾ ਦੇਸ਼ ਇਸ ਹਮਲੇ ਦੀ 7ਵੀਂ ਬਰਸੀ ਮਨ੍ਹਾ ਰਿਹਾ ਹੈ। 26 ਨਵੰਬਰ 2008 ਦੀ ਉਸ ਕਾਲੀ ਰਾਤ ਨੂੰ ਮੁੰਬਈ 'ਚ ਜੋ ਕੁਝ ਵੀ ਹੋਇਆ ਉਸ ਨੂੰ ਕਦੇ ਵੀ ਕੋਈ ਭੁੱਲ ਨਹੀਂ ਸਕਦਾ। ਅੱਜ ਵੀ ਉਸ ਹਮਲੇ ਨੂੰ ਯਾਦ ਕਰਕੇ ਰੂਹ ਕੰਬ ਉਠਦੀ ਹੈ। ਲਸ਼ਕਰੇ ਤੈਯਬਾ ਦੇ 10 ਅੱਤਵਾਦੀਆਂ ਨੇ 59 ਘੰਟਿਆਂ ਤੱਕ ਮੁੰਬਈ ਨੂੰ ਦਹਿਸ਼ਤ 'ਚ ਰੱਖਿਆ। ਸਮੁੰਦਰ ਦੇ ਰਸਤੇ ਦਾਖਲ ਹੋਏ ਇਨ੍ਹਾਂ ਅੱਤਵਾਦੀਆਂ ਨੇ 164 ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਦਕਿ 308 ਲੋਕ ਜ਼ਖਮੀ ਹੋਏ ਸਨ। ਇਸ ਹਮਲੇ 'ਚ ਸ਼ਾਮਲ ਅੱਤਵਾਦੀ ਕਸਾਬ ਨੂੰ ਫੜ੍ਹ ਲਿਆ ਗਿਆ। ਉਸ ਦੇ ਸਾਰੇ ਸਾਥੀ ਮਾਰੇ ਗਏ। ਕਸਾਬ ਨੂੰ 21 ਨਵੰਬਰ 2012 ਸਵੇਰੇ ਨੂੰ ਕਸਾਬ ਨੂੰ ਫਾਂਸੀ ਦਿੱਤੀ ਗਈ।
ਪੂਰੀ ਦੁਨੀਆ ਨੂੰ ਹਿਲਾ ਦੇਣ ਵਾਲੇ ਇਸ ਅੱਤਵਾਦੀ ਹਮਲੇ 'ਚ ਭਾਰਤੀਆਂ ਸਮੇਤ ਕਈ ਵਿਦੇਸ਼ੀ ਨਾਗਰਿਕ ਵੀ ਸਨ। ਇਨ੍ਹਾਂ 'ਚੋਂ ਇਕ ਸੀ ਗਵੀਰਏਲ ਹਾਲਜਬਰਗ ਅਤੇ ਉਨ੍ਹਾਂ ਦੀ ਪਤਨੀ ਰਿਵਕਾ ਸੀ। ਇਹ ਮੁੰਬਈ ਦੇ ਨਰੀਮਨ ਹਾਊਸ 'ਚ ਰਹਿੰਦੇ ਸਨ। ਇਸ ਅੱਤਵਾਦੀ ਹਮਲੇ 'ਚ ਉਨ੍ਹਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਦੋ ਸਾਲ ਦੇ ਬੇਟੇ ਮੋਸ਼ੀ ਨੂੰ ਉਨ੍ਹਾਂ ਦੀ ਸਟਾਫ ਸੈਂਡ੍ਰਾ ਸੈਮਿਓਅਲ ਨੇ ਮੌਤ ਦੇ ਮੂੰਹ 'ਚੋਂ ਬਚਾ ਲਿਆ ਸੀ।
26 ਨਵੰਬਰ ਸਾਲ 2008 ਦੀ ਰਾਤ ਲਗਭਗ 9.45 ਵਜੇ ਚਾਰ ਅੱਤਵਾਦੀ ਲਿਓਪੋਲਡ ਕੈਫੇ 'ਤੇ ਫਾਇਰਿੰਗ ਕਰਨ ਤੋਂ ਬਾਅਦ ਏ. ਕੇ-47 ਨਾਲ ਗੋਲੀਆਂ ਚਲਾਉਂਦੇ ਹੋਏ ਨਰੀਮਨ ਹਾਊਸ ਪਹੁੰਚੇ। ਇਥੇ ਉਨ੍ਹਾਂ ਨੇ ਪਹਿਲਾਂ ਗ੍ਰੇਨੇਡ ਦਾਗਿਆ, ਜਿਸ ਨਾਲ ਨਰੀਮਨ ਹਾਊਸ 'ਚ ਅਫੜਾ-ਤਫੜੀ ਮਚ ਗਈ। ਫਿਰ ਅੱਤਵਾਦੀ ਨਰੀਮਨ ਹਾਊਸ ਦੇ ਅੰਦਰ ਵੜੇ ਅਤੇ ਰਸੋਈ 'ਚ ਪਹੁੰਚੇ। ਇਥੇ ਉਨ੍ਹਾਂ ਦਾ ਸਾਹਮਣਾ ਗਵੀਰਏਲ ਹਾਲਜਬਰਗ ਅਤੇ ਉਨ੍ਹਾਂ ਦੀ ਪਤਨੀ ਰਿਵਕਾ ਨਾਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਰਿਵਕਾ 5 ਮਹੀਨਿਆਂ ਦੀ ਗਰਭਵਤੀ ਸੀ। ਇਸ ਦੌਰਾਨ ਪਤੀ ਸਮੇਤ ਰਿਵਕਾ ਜ਼ਿੰਦਗੀ ਦੀ ਖੈਰ ਮੰਗਦੀ ਰਹੀ। ਅੱਤਵਾਦੀਆਂ ਨੇ ਦੋਹਾਂ ਦੀ ਇਕ ਨਾ ਸੁਣੀ ਅਤੇ ਏ. ਕੇ-47 ਨਾਲ ਗੋਲੀਆਂ ਦਾਗ ਦਿੱਤੀਆਂ।
ਸੈਂਡ੍ਰਾ ਸੈਮਿਓਅਲ ਨਰੀਮਨ ਹਾਊਸ 'ਚ ਬੱਚਿਆਂ ਦੀ ਦੇਖਭਾਲ ਕਰਦੀ ਸੀ। ਹਮਲੇ ਦੇ ਸਮੇਂ ਉਹ ਦੂਜੇ ਕਮਰੇ 'ਚ ਸੀ। ਜਿਵੇਂ ਹੀ ਉਸ ਨੇ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਦੌੜਦੇ ਹੋਏ ਰਸੋਈ 'ਚ ਪਹੁੰਚੀ। ਉਥੇ ਗਰੀਵਏਲ ਅਤੇ ਰਿਵਕਾ ਦੀਆਂ ਲਾਸ਼ਾਂ ਦੇ ਕੋਲ ਮੋਸ਼ੀ ਬੈਠਾ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਅੱਤਵਾਦੀਆਂ ਨੇ ਫਾਇਰਿੰਗ ਕੀਤੀ ਉਦੋਂ ਮੋਸ਼ੀ ਉਨ੍ਹਾਂ ਦੀ ਨਜ਼ਰ 'ਚ ਨਹੀਂ ਆਇਆ। ਸੈਂਡ੍ਰਾ ਮੋਸ਼ੀ ਨੂੰ ਲੈ ਕੇ ਫਰਿੱਜ ਦੇ ਕੰਢੇ ਲੈ ਕੇ ਲੁਕੀ ਰਹੀ। ਇਕ ਇੰਟਰਵਿਊ ਦੌਰਾਨ ਸੈਂਡ੍ਰਾ ਨੇ ਦੱਸਿਆ ਕਿ ਮੋਸ਼ੀ 2 ਸਾਲ ਦਾ ਹੋਣ ਦੇ ਬਾਵਜੂਦ ਹਮਲੇ ਦੌਰਾਨ ਸ਼ਾਂਤ ਰਿਹਾ। ਉਹ ਰੋਇਆ ਤੱਕ ਵੀ ਨਹੀਂ। ਰਾਤਭਰ ਅੱਤਵਾਦੀਆਂ ਅਤੇ ਸੁਰੱਖਿਆ ਫੋਰਸ ਦੇ ਵਿਚ ਮੁਠਭੇੜ ਹੁੰਦੀ ਰਹੀ। ਅਗਲੀ ਸਵੇਰ ਨੂੰ 22 ਕਮਾਂਡੋ ਦੀ ਟੀਮ ਹੈਲੀਕਾਪਟਰ ਜ਼ਰੀਏ ਨਰੀਮਨ ਹਾਊਸ ਪਹੁੰਚੀ ਅਤੇ ਮੋਰਚਾ ਸੰਭਾਲਿਆ। ਕੁਝ ਘੰਟਿਆਂ ਦੀ ਮੁਠਭੇੜ 'ਚ ਐੱਨ. ਐੱਸ. ਜੀ ਕਮਾਂਡੋ ਨੇ ਅੱਤਵਾਦੀਆਂ ਨੂੰ ਮਾਰ ਸੁੱਟਿਆ। ਇਸ ਆਪਰੇਸ਼ਨ ਦੌਰਾਨ ਹਵਲਦਾਰ ਗਜੇਂਦਰ ਸਿੰਘ ਸ਼ਹੀਦ ਹੋ ਗਏ ਸਨ।
7 ਸਾਲ ਪਹਿਲਾਂ ਦਹਿਲ ਗਈ ਸੀ ਮੁੰਬਈ, ਉਸ ਭਿਆਨਕ ਦਿਨ ਨੂੰ ਯਾਦ ਕਰ ਕੰਬ ਉਠਦੀ ਹੈ ਰੂਹ
NEXT STORY