ਵਾਰਾਣਸੀ — ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰ ਵਾਰਾਣਸੀ ਨੂੰ 86 ਸਾਲ ਬਾਅਦ ਓਵਰਹੈੱਡ ਬਿਜਲੀ ਦੀਆਂ ਤਾਰਾਂ ਤੋਂ ਛੁੱਟਕਾਰਾ ਮਿਲ ਗਿਆ ਹੈ। ਸ਼ਹਿਰ ਦੇ 16 ਸਕੁਆਇਰ ਕਿ. ਮੀ. ਇਲਾਕੇ 'ਚ ਵਿੱਛ ਰਹੀਆਂ ਅੰਡਰਗ੍ਰਾਊਂਡ ਬਿਜਲੀ ਦੀਆਂ ਤਾਰਾਂ ਦਾ ਕੰਮ ਵਿਭਾਗ ਨੇ ਪੂਰਾ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ ਅੰਡਰਗ੍ਰਾਊਂਡ ਬਿਜਲੀ ਦੀਆਂ ਤਾਰਾਂ ਵਿਛਾਉਣ ਦਾ ਕੰਮ ਕਾਫੀ ਚੁਣੌਤੀਪੂਰਣ ਸੀ।
ਜਿਨ੍ਹਾਂ ਇਲਾਕਿਆਂ 'ਚ ਅੰਡਰਗ੍ਰਾਊਂਡ ਤਾਰਾਂ ਵਿਛਾਈ ਜਾਣੀਆਂ ਸਨ ਉਥੇ ਕਈ ਪਤਲੀਆਂ ਅਤੇ ਟੇਢੀਆਂ ਗਲੀਆਂ ਦੇ ਨਾਲ ਬਾਜ਼ਾਰ ਵੀ ਹਨ। ਹੁਣ ਅੰਡਰਗ੍ਰਾਊਂਡ ਤਾਰਾਂ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਥੇ 50,000 ਗਾਹਕਾਂ ਨੂੰ ਇਸ ਦਾ ਫਾਇਦਾ ਹੋਵੇਗਾ। ਅੰਡਰਗ੍ਰਾਊਂਡ ਤਾਰਾਂ ਦਾ ਕੰਮ ਇੰਟੀਗ੍ਰੇਟਡ ਡਿਵੈਲਪਮੈਂਟ ਸਕੀਮ ਪ੍ਰਾਜੈਕਟ (ਆਈ. ਪੀ. ਡੀ. ਐੱਸ.) ਦੇ ਤਹਿਤ ਪੂਰਾ ਕੀਤਾ ਗਿਆ ਹੈ।
ਆਈ. ਪੀ. ਡੀ. ਐੱਸ. ਦੇ ਪ੍ਰਾਜੈਕਟ ਮੈਨੇਜਰ ਸੁਧਾਕਰ ਗੁਪਤਾ ਨੇ ਦੱਸਿਆ ਕਿ ਜਨਸੰਖਿਆ ਦੇ ਲਿਹਾਜ਼ ਨਾਲ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਅਤੇ ਤੁਰਕੀ ਦੇ ਕੁਝ ਸ਼ਹਿਰ ਨਦੀ ਦੇ ਕੰਢੇ ਵਸੇ ਹਨ ਅਤੇ ਇਥੇ ਕੰਮ ਕਰਨ ਮੁਸ਼ਕਿਲ ਮੰਨਿਆ ਜਾਂਦਾ ਹੈ। ਵਾਰਾਣਸੀ 'ਚ ਆਈ. ਪੀ. ਡੀ. ਐੱਸ. ਦਾ ਕੰਮ ਪੂਰਾ ਕਰਨ 'ਚ ਸਾਨੂੰ ਇਹ ਮਹਿਸੂਸ ਹੋਇਆ ਹੈ ਕਿ ਅੰਡਰਗ੍ਰਾਊਂਡ ਤਾਰਾਂ ਵਿਛਾਉਣ ਲਈ ਇਹ ਸਭ ਤੋਂ ਮੁਸ਼ਕਿਲ ਸ਼ਹਿਰ ਹੈ। ਕੰਪਨੀ ਨੂੰ ਇਹ ਕੰਮ ਪੂਰਾ ਕਰਨ 'ਚ 2 ਸਾਲ ਲੱਗੇ।

ਸਾਬਕਾ ਕੇਂਦਰੀ ਬਿਜਲੀ ਮੰਤਰੀ ਪਿਯੂਸ਼ ਗੋਇਲ ਨੇ ਜੂਨ 2015 'ਚ 432 ਕਰੋੜ ਨਾਲ ਅੰਡਰਗ੍ਰਾਊਂਡ ਤਾਰਾਂ ਵਿਛਾਉਣ ਜਾਣ ਦਾ ਐਲਾਨ ਕੀਤਾ ਸੀ। ਸਤੰਬਰ 2015 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਦਾ ਉਦਘਾਟਨ ਕੀਤਾ ਸੀ। ਇਸ ਤੋਂ ਬਾਅਦ ਪ੍ਰਾਜੈਕਟ 'ਤੇ ਕੰਮ ਦਸਬੰਰ 2015 'ਚ ਸ਼ੁਰੂ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਦੇ ਡ੍ਰੀਮ ਪ੍ਰਾਜੈਕਟ ਦੀ ਨਿਗਰਾਨੀ ਖੁਦ ਮੰਤਰੀ ਗੋਇਲ ਕਰ ਰਹੇ ਸਨ ਅਤੇ ਦਾਅਵਾ ਕੀਤਾ ਗਿਆ ਸੀ ਕੰਮ ਇਕ ਸਾਲ 'ਚ ਪੂਰਾ ਕਰ ਲਿਆ ਜਾਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪੁਰਾਣੇ ਉਪ-ਕੇਂਦਰਾਂ ਨੂੰ ਹਟਾ ਕੇ ਉਨ੍ਹਾਂ ਨੂੰ ਆਧੁਨਿਕ ਕੀਤਾ ਗਿਆ। 2 ਨਵੇਂ ਉਪ ਕੇਂਦਰ ਚੌਂਕ ਅਤੇ ਕੱਜ਼ਾਖਪੁਰਾ ਸਥਾਪਿਤ ਕੀਤੇ ਗਏ। ਅੰਡਰਗ੍ਰਾਊਂਡ ਬੀ. ਐੱਸ. ਐੱਨ. ਐੱਲ. ਦੀ ਲਾਇੰਸ, ਪਾਣੀ ਪਾਈਪ ਲਾਇੰਸ ਅਤੇ ਸੀਵਰੇਜ ਪਾਈਪ ਲਾਇੰਸ ਨੇ ਵੀ ਪਰੇਸ਼ਾਨੀ ਜ਼ਾਹਰ ਕੀਤੀ ਕਿਉਂਕਿ ਇਨ੍ਹਾਂ ਪਾਈਪ ਲਾਇੰਸ ਦਾ ਕੋਈ ਨਕਸ਼ਾ ਕਿਸੇ ਕੋਲ ਮੌਜੂਦ ਨਹੀਂ ਸੀ। ਕੰਮ ਦੇ ਦੌਰਾਨ ਕੁਝ ਪਾਈਪ ਲਾਇੰਸ ਟੁੱਟ ਕੇ ਤਬਾਹ ਹੋ ਗਈਆਂ। ਉਸ ਤੋਂ ਬਾਅਦ ਸਬੰਧਿਤ ਏਜੰਸੀ ਨੂੰ ਭੁਗਤਾਨ ਹੋਣ ਤੱਕ ਕੰਮ ਰੋਕ ਦਿੱਤਾ ਗਿਆ ਪਰ ਹੁਣ ਕੰਮ ਪੂਰਾ ਹੋ ਗਿਆ ਹੈ।
24 ਸਾਲ ਬਾਅਦ ਬੈਂਕ ਮੈਨੇਜਰ ਦੋਸ਼ੀ ਕਰਾਰ
NEXT STORY