ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਐਤਵਾਰ ਸਵੇਰੇ 11 ਵਜੇ ਇਕ ਵਾਰ ਫਿਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਨੂੰ ਸੰਬੋਧਨ ਕਰਨਗੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਅੱਜ ਅਪ੍ਰੈਲ ਮਹੀਨੇ ਦਾ ਆਖਰੀ ਐਤਵਾਰ ਹੈ। 'ਮਨ ਕੀ ਬਾਤ' ਪ੍ਰੋਗਰਾਮ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਹੀ ਪ੍ਰਸਾਰਿਤ ਹੁੰਦਾ ਹੈ। ਪੀ.ਐੱਮ. ਮੋਦੀ ਸਵੇਰੇ 11 ਵਜੇ 'ਮਨ ਕੀ ਬਾਤ' ਮਹੀਨਾਵਾਰ ਰੇਡੀਓ ਪ੍ਰੋਗਰਾਮ ਦੇ 64ਵੇਂ ਐਡੀਸ਼ਨ 'ਚ ਲੋਕਾਂ ਦੇ ਸਾਹਮਣੇ ਪੇਸ਼ ਹੋਣਗੇ। ਜ਼ਾਹਰ ਹੈ ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ 'ਚ ਲਾਕਡਾਊਨ ਹੈ। ਇਸ ਕਾਰਨ ਛੋਟੇ ਦੁਕਾਨਦਾਰ, ਕਿਸਾਨ ਅਤੇ ਮਜ਼ਦੂਰ ਵਰਗ ਦੇ ਲੋਕਾਂ ਦੇ ਸਾਹਮਣੇ ਜਿਉਣ-ਮਰਨ ਦਾ ਸੰਕਟ ਆ ਗਿਆ ਹੈ। ਅਜਿਹੇ 'ਚ ਉਮੀਦ ਹੈ ਕਿ ਪ੍ਰਧਾਨ ਮੰਤਰੀ ਇਨਾਂ ਨਾਲ ਜੁੜੇ ਮੁੱਦੇ ਵੀ ਚੁੱਕਣਗੇ।
ਲੋਕਾਂ ਨੂੰ ਕੀਤੀ ਪ੍ਰੋਗਰਾਮ ਸੁਣਨ ਦੀ ਅਪੀਲ
ਸ਼ਨੀਵਾਰ ਨੂੰ ਪੀ.ਐੱਮ. ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਲੋਕਾਂ ਨੂੰ ਅੱਜ ਦਾ 'ਮਨ ਕੀ ਬਾਤ' ਪ੍ਰੋਗਰਾਮ ਸੁਣਨ ਦੀ ਅਪੀਲ ਕੀਤੀ ਹੈ। ਉਨਾਂ ਨੇ ਲਿਖਿਆ,''ਇਸ ਵਾਰ ਪ੍ਰੋਗਰਾਮ ਲਈ ਲੋਕਾਂ ਵਲੋਂ ਢੇਰ ਸਾਰੇ ਸੁਝਾਅ ਮਿਲੇ ਹਨ।'' ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 63ਵੇਂ 'ਮਨ ਕੀ ਬਾਤ' ਪ੍ਰੋਗਰਾਮ 'ਚ ਪੀ.ਐੱਮ. ਮੋਦੀ ਨੇ ਕੋਰੋਨਾ ਵਾਇਰਸ ਕਾਰਨ ਦੇਸ਼ ਦੇ ਹਾਲਾਤ ਨੂੰ ਕੇਂਦਰ 'ਚ ਰੱਖਦੇ ਹੋਏ ਆਪਣੀ ਗੱਲ ਰੱਖੀ ਸੀ।
ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 779 ਹੋਈ
ਪੀ.ਐੱਮ. ਮੋਦੀ ਨੇ 24 ਮਾਰਚ ਨੂੰ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਸੀ, ਜਿਸ ਨੂੰ ਵਧਾ ਕੇ 3 ਮਈ ਤੱਕ ਕਰ ਦਿੱਤਾ ਗਿਆ। ਪੀ.ਐੱਮ. ਮੋਦੀ ਨੇ ਚੌਕਸੀ ਵਜੋਂ ਇਹ ਫੈਸਲਾ ਲਿਆ, ਜਿਸ ਨਾਲ ਦੇਸ਼ 'ਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ 'ਚ ਮਦਦ ਮਿਲੇ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੋਵਿਡ-19 ਕਾਰਨ ਦੇਸ਼ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ 779 ਹੋ ਗਈ ਹੈ ਅਤੇ ਲਗਭਗ 25 ਹਜ਼ਾਰ ਲੋਕਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਚੰਗੀ ਗੱਲ ਇਹ ਹੈ ਕਿ 5210 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ।
ਸਿੰਗਾਪੁਰ ਦੀ ਯੂਨੀਵਰਸਿਟੀ ਦਾ ਦਾਅਵਾ- 20 ਮਈ ਤੱਕ ਭਾਰਤ 'ਚ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ
NEXT STORY