ਨੈਸ਼ਨਲ ਡੈਸਕ— ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਨਾਜ਼ੁਕ ਹਾਲਤ ਦੇ ਚੱਲਦੇ ਦਿੱਲੀ ਦੇ ਏਮਜ਼ ਹਸਪਤਾਲ 'ਚ ਲਾਈਫ ਸਪਾਟ ਸਿਸਟਮ 'ਤੇ ਰੱਖਿਆ ਗਿਆ ਸੀ। ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਵਾਜਪਈ ਬਹੁਤ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਭਾਰਤ ਦੇ ਸਭ ਤੋਂ ਲੋਕਪ੍ਰਿਯ ਨੇਤਾਵਾਂ 'ਚੋਂ ਇਕ ਹੋਣ ਕਾਰਨ ਵਾਜਪਈ ਨੂੰ ਮਿਲਣ ਲਈ ਨੇਤਾਵਾਂ ਅਤੇ ਸਮਰਥਕਾਂ ਦੀ ਹਸਪਤਾਲ ਬਾਹਰ ਭੀੜ ਲੱਗੀ ਹੋਈ ਹੈ। ਰਾਜਨੀਤੀ 'ਚ ਰਹਿਣ ਦੇ ਨਾਲ-ਨਾਲ ਉਨ੍ਹਾਂ ਦਾ ਕਵਿਤਾਵਾਂ ਅਤੇ ਫਿਲਮਾਂ ਨਾਲ ਵੀ ਖਾਸ ਨਾਅਤਾ ਰਿਹਾ ਹੈ।
ਅਟਲ ਬਿਹਾਰੀ ਵਾਜਪਈ ਰਾਜਨੀਤੀ ਦਾ ਉਹ ਚਿਹਰਾ ਸਨ, ਜਿਸ ਦੇ ਆਲੋਚਕ ਵੀ ਉਨ੍ਹਾਂ ਦੀ ਤਾਰੀਫ ਕਰਨ ਤੋਂ ਝਿਝਕ ਨਹੀਂ ਕਰਦੇ ਸਨ। ਉਹ ਨਾ ਸਿਰਫ ਇਕ ਨੇਤਾ ਸਨ ਸਗੋਂ ਆਦਰਸ਼ ਮਨੁੱਖ ਵੀ ਸਨ। ਅਹੁਦਾ ਅਤੇ ਸੱਤਾ ਲਈ ਵਾਜਪਈ ਨੇ ਕਦੀ ਸਮਝੌਤਾ ਨਹੀਂ ਕੀਤਾ, ਉਹ ਇਕ ਅਸਾਧਾਰਣ ਵਿਅਕਤੀਗਤ ਦੇ ਮਾਲਕ ਸਨ ਪਰ ਉਨ੍ਹਾਂ ਦਾ ਰਹਿਣ-ਸਹਿਣ ਬਿਲਕੁੱਲ ਸਾਦਾ ਸੀ।
ਅਟਲ ਬਿਹਾਰੀ ਵਾਜਪਾਈ ਦੇ ਵਿਅਕਤੀਗਤ ਨਾਲ ਜੁੜੀਆਂ 10 ਗੱਲਾਂ-
- ਅਟਲ ਬਿਹਾਰੀ ਵਾਜਪਈ ਦਾ ਜਨਮ 25 ਦਸੰਬਰ 1924 ਨੂੰ ਗਵਾਲੀਅਰ 'ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਕ੍ਰਿਸ਼ਨ ਬਿਹਾਰੀ ਵਾਜਪਈ ਅਤੇ ਮਾਤਾ ਦਾ ਨਾਂ ਕ੍ਰਿਸ਼ਨਾਂ ਦੇਵੀ ਸੀ। ਇਨ੍ਹਾਂ ਦੇ ਦਾਦਾ ਪੰਡਿਤ ਸ਼ਾਮ ਲਾਲ ਵਾਜਪਈ ਉੱਤਰ ਪ੍ਰਦੇਸ਼ ਦੇ ਬਟੇਸ਼ਵਰ ਸਥਿਤ ਆਪਣੇ ਪਿੰਡ ਤੋਂ ਮੁਰੈਨਾ, ਗਵਾਲੀਅਰ ਚਲੇ ਗਏ ਸਨ। ਅਟਲ ਬਿਹਾਰੀ ਵਾਜਪਈ ਦੇ ਪਿਤਾ ਅਧਿਆਪਕ ਅਤੇ ਕਵੀ ਸਨ।
- ਵਾਜਪਈ ਦਾ ਰਾਸ਼ਟਰੀ ਸਵੈ ਸੇਵਕ ਦੇ ਨਾਲ ਸ਼ੁਰੂਆਤ ਤੋਂ ਹੀ ਲਗਾਵ ਸੀ। ਉਹ 1939 ਤੋਂ ਹੀ ਸੰਘ ਤੋਂ ਸਵੈ ਸੰਘ ਦੇ ਰੂਪ 'ਚ ਜੁੜੇ ਸਨ। ਇਸ ਦੇ ਨਾਲ ਉਹ ਆਰਿਆ ਸਮਾਜ ਨਾਲ ਵੀ ਜੁੜੇ ਸਨ।
- ਵਾਜਪਈ ਹਮੇਸ਼ਾ ਹਿੰਦੀ 'ਚ ਗੱਲਬਾਤ ਕਰਦੇ ਨਜ਼ਰ ਆਉਂਦੇ ਸਨ ਪਰ ਸੱਚਾਈ ਇਹ ਸੀ ਕਿ ਉਨ੍ਹਾਂ ਦੀ ਪਕੜ ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾ 'ਚ ਵੀ ਉਹਨੀ ਹੀ ਸੀ। ਉਨ੍ਹਾਂ ਨੇ ਰਾਜਨੀਤੀ ਵਿਗਿਆਨ 'ਚ ਐੱਮ.ਏ ਦੀ ਡਿਗਰੀ ਲਈ ਸੀ।
- ਅਟਲ ਬਿਹਾਰੀ ਵਾਜਪਈ ਦੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ 1942 ਤੋਂ ਕੀਤੀ ਸੀ। ਜਦੋਂ ਉਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਹਿਰਾਸਤ 'ਚ ਲਿਆ ਗਿਆ ਸੀ। 1951 'ਚ ਉਹ ਭਾਰਤੀ ਜਨਸੰਘ ਦੇ ਨਾਲ ਜੁੜ ਗਏ, ਜੋ ਆਰ.ਐੱਸ.ਐੱਸ.ਅਤੇ ਦੀਨ ਦਿਆਲ ਉਪਾਧਿਆ ਦੀ ਅਗਵਾਈ 'ਚ ਗਠਿਤ ਇਕ ਹਿੰਦੂ ਦੱਖਣਪੰਥੀ ਪਾਰਟੀ ਸੀ।
- ਅਟਲ ਭਾਰਤ ਦੇ ਪਹਿਲੇ ਅਜਿਹੇ ਪ੍ਰਧਾਨਮੰਤਰੀ ਸਨ, ਜਿਨ੍ਹਾਂ ਦਾ ਕਾਂਗਰਸ ਨਾਲ ਕਈ ਨਾਅਤਾ ਨਹੀਂ ਸੀ।
- ਵਾਜਪਈ 1957 'ਚ ਪਹਿਲੀ ਵਾਰ ਸੰਸਦ ਮੈਂਬਰ ਲਈ ਚੁਣੇ ਗਏ ਸਨ, ਉਹ ਲਗਭਗ 4 ਦਹਾਕੇ ਤੱਕ ਸੰਸਦ ਮੈਂਬਰ ਰਹੇ। ਉਹ 9 ਵਾਰ ਲੋਕਸਭਾ ਲਈ ਅਤੇ 2 ਵਾਰ ਰਾਜਸਭਾ ਲਈ ਚੁਣੇ ਗਏ ਸਨ।
ਅਟਲ ਬਿਹਾਰੀ ਵਾਜਪਈ ਦੇ ਦਿਹਾਂਤ 'ਤੇ PM ਮੋਦੀ ਸਮੇਤ ਇਨ੍ਹਾਂ ਆਗੂਆਂ ਨੇ ਪ੍ਰਗਟਾਇਆ ਸੋਗ
NEXT STORY