ਮੁੰਬਈ— ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਪਣਾ ਕਹਿਰ ਵਰ੍ਹਾ ਰਹੀ ਹੈ। ਦੇਸ਼ ’ਚ ਇਕ ਮਈ 2021 ਤੋਂ ਟੀਕਾਕਰਨ ਨੂੰ ਨਵੀਂ ਰਫ਼ਤਾਰ ਮਿਲਣ ਜਾ ਰਹੀ ਹੈ। ਇਕ ਮਈ ਤੋਂ 18 ਸਾਲ ਤੋਂ ਉੱਪਰ ਦੀ ਉਮਰ ਵਾਲੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੇਗੀ। ਇਸ ਦਰਮਿਆਨ ਪ੍ਰਾਈਵੇਟ ਹਸਪਤਾਲ ਇਸਤੇਮਾਲ ਹੋਣ ਤੋਂ ਬਚੇ ਹੋਏ ਕੋਵਿਡ-19 ਟੀਕੇ 30 ਅਪ੍ਰੈਲ ਤੱਕ ਕੇਂਦਰ ਨੂੰ ਵਾਪਸ ਕਰਨਗੇ। ਕੇਂਦਰ ਸਰਕਾਰ ਇਹ ਸਾਫ਼ ਕਰ ਚੁੱਕੀ ਸੀ ਕਿ ਇਕ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਾਈਵੇਟ ਹਸਪਤਾਲ ਕੋਵਿਡ-19 ਦੇ ਬਚੇ ਟੀਕੇ ਵਾਪਸ ਲਏ ਜਾਣਗੇ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦਾ ਸਭ ਤੋਂ ਬੁਰਾ ਦੌਰ; ਮੌਤ ਤੋਂ ਬਾਅਦ ਵੀ ਕਰਨੀ ਪੈ ਰਹੀ ‘ਵਾਰੀ ਦੀ ਉਡੀਕ’
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 23 ਅਪ੍ਰੈਲ ਨੂੰ ਇਕ ਚਿੱਠੀ ਲਿਖ ਕੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਕਿਹਾ ਸੀ ਕਿ 30 ਅਪ੍ਰੈਲ ਤੱਕ ਜੋ ਵੀ ਟੀਕੇ ਬਚੇ ਰਹਿ ਜਾਂਦੇ ਹਨ, ਉਨ੍ਹਾਂ ਨੂੰ ਕੋਲਡ ਚੇਨ ਨੂੰ ਵਾਪਸ ਕਰਨਾ ਹੋਵੇਗਾ, ਜਿੱਥੋਂ ਟੀਕੇ ਜਾਰੀ ਕੀਤੇ ਗਏ ਸਨ। ਪ੍ਰਾਈਵੇਟ ਕੋਵਿਡ ਟੀਕਾਕਰਨ ਕੇਂਦਰਾਂ ਨੂੰ ਟੀਕਿਆਂ ਦੀ ਸਪਲਾਈ ਕਰਨ ਅਤੇ ਉਨ੍ਹਾਂ ਤੋਂ ਪ੍ਰਤੀ ਖੁਰਾਕ 150 ਰੁਪਏ ਵਸੂਲਣ ਦੀ ਵਿਵਸਥਾ 1 ਮਈ ਤੋਂ ਖਤਮ ਹੋ ਜਾਵੇਗੀ। ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਕਿ ਨਿੱਜੀ ਕੋਵਿਡ ਟੀਕਾਕਰਨ ਕੇਂਦਰਾਂ ਵਲੋਂ ਜਮ੍ਹਾ ਫੰਡ ਦਾ ਹਿਸਾਬ ਕਰੇ। ਉਨ੍ਹਾਂ ਨੂੰ ਕੀਤੀ ਗਈ ਟੀਕਿਆਂ ਦੀ ਸਪਲਾਈ ਅਤੇ ਲਾਏ ਗਏ ਟੀਕਿਆਂ ਦਾ ਮਿਲਾਨ ਕਰੇ। ਇਹ ਵੀ ਅਨੁਮਾਨ ਲਾਇਆ ਜਾਵੇ ਕਿ 30 ਅਪ੍ਰੈਲ ਤੱਕ ਕਿੰਨੇ ਟੀਕੇ ਲੱਗ ਸਕਦੇ ਹਨ।
ਇਹ ਵੀ ਪੜ੍ਹੋ : ਕੇਂਦਰ ਨੇ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ ਨੂੰ ਕਿਹਾ–ਕੋਰੋਨਾ ਟੀਕੇ ਦੀ ਕੀਮਤ ਘਟਾਓ
ਟੀਕਾ ਨਿਰਮਾਤਾ ਕੀਮਤ ’ਤੇ ਕਰਨਗੇ ਕੇਂਦਰ ਨਾਲ ਗੱਲ-
ਦੋਵੇਂ ਟੀਕਾ ਨਿਰਮਾਤਾ ਕੰਪਨੀਆਂ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਭਾਰਤ ਬਾਇਓਟੈਕ ਸੂਬਾ ਸਰਕਾਰਾਂ ਅਤੇ ਪ੍ਰਾਈਵੇਟ ਹਸਪਤਾਲਾਂ ਲਈ ਕੋਵਿਡ-19 ਟੀਕੇ ਦੀ ਕੀਮਤ ਦੇ ਮੁੱਦੇ ’ਤੇ ਕੇਂਦਰ ਨਾਲ ਗੱਲਬਾਤ ਕਰੇਗੀ। ਸੂਤਰਾਂ ਨੇ ਸੰਕੇਤ ਦਿੱਤਾ ਕਿ ਦੋਵੇਂ ਕੰਪਨੀਆਂ ਕੀਮਤਾਂ ’ਤੇ ਐਲਾਨ ਤੋਂ ਪਹਿਲਾਂ ਇਸ ਮੁੱਦੇ ’ਤੇ ਕੇਂਦਰ ਨਾਲ ਚਰਚਾ ਕਰੇਗੀ। ਕੇਂਦਰ ਨੇ ਸੋਮਵਾਰ ਨੂੰ ਟੀਕਾ ਨਿਰਮਾਤਾ ਕੰਪਨੀਆਂ ਨੂੰ ਕਿਹਾ ਸੀ ਕਿ ਉਹ ਟੀਕਿਆਂ ਦੀ ਕੀਮਤ ਘੱਟ ਕਰਨ। ਭਾਰਤ ਬਾਇਓਟੈਕ ਨੇ ਕਿਹਾ ਸੀ ਕਿ ਉਹ ਸੂਬਿਆਂ ਨੂੰ 600 ਰੁਪਏ ਪ੍ਰਤੀ ਖ਼ੁਰਾਕ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ 1200 ਰੁਪਏ ਪ੍ਰਤੀ ਖ਼ੁਰਾਕਦੀ ਦਰ ’ਤੇ ਟੀਕੇ ਮੁਹੱਈਆ ਕਰਵਾਏਗੀ। ਓਧਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਕਿਹਾ ਕਿ ਉਹ ਸੂਬਿਆਂ ਨੂੰ 400 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ 600 ਰੁਪਏ ਪ੍ਰਤੀ ਖ਼ੁਰਾਕ ਦੀ ਦਰ ’ਤੇ ਟੀਕਾ ਮੁਹੱਈਆ ਕਰਵਾਏਗੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਕਿਹਾ- ਹੁਣ ਘਰਾਂ ਅੰਦਰ ਵੀ ਮਾਸਕ ਪਹਿਨਣ ਦਾ ਆ ਗਿਆ ਹੈ ਸਮਾਂ
ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ 'ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ
NEXT STORY