ਲਖਨਊ— ਉੱਤਰ ਪ੍ਰਦੇਸ਼ ਦੇ ਮਹੋਬਾ 'ਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਕਾਫਿਲੇ ਦੀ ਗੱਡੀ ਨੇ ਇਕ ਮਹਿਲਾ ਕਾਨਸਟੇਬਲ ਨੂੰ ਕੁਚਲ ਦਿੱਤਾ ਹੈ। ਹਾਦਸੇ 'ਚ ਮਹਿਲਾ ਕਾਨਸਟੇਬਲ ਦੇ ਪੈਰ 'ਚ ਸੱਟ ਲੱਗੀ ਹੈ। ਜ਼ਖਮੀ ਸਿਪਾਹੀ ਨੂੰ ਤੁਰੰਤ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਜ਼ਖਮੀ ਮਹਿਲਾ ਕਾਨਸਟੇਬਲ ਦਾ ਨਾਂ ਖੁਸ਼ੀ ਹੈ। ਪ੍ਰਿਅੰਕਾ ਗਾਂਧੀ ਨੇ ਹਾਦਸੇ 'ਚ ਜ਼ਖਮੀ ਮਹਿਲਾ ਕਾਨਸਟੇਬਲ ਦਾ ਨੋਟਿਸ ਲੈ ਕੇ ਮਹਿਲਾ ਮੋਰਚਾ ਦੀ ਜ਼ਿਲਾ ਪ੍ਰਧਾਨ ਨੂੰ ਜ਼ਿਲਾ ਹਸਪਤਾਲ ਭੇਜ ਕੇ ਉਸ ਦੀ ਸਿਹਤ ਬਾਰੇ ਜਾਣਕਾਰੀ ਮੰਗੀ ਹੈ।
ਪੁਲਸ ਖੇਤਰ ਅਧਿਕਾਰੀ ਜਟਾਸ਼ੰਕਰ ਰਾਏ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਾਂਘਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਰੋਡਸ਼ੋਅ ਦੀਆਂ ਗੱਡੀਆਂ ਦਾ ਕਾਫਿਲਾ ਜਿਵੇਂ ਹੀ ਪਰਮਾਨੰਦ ਚੌਕ ਨੇੜੇ ਪਹੁੰਚਿਆ, ਸੁਰੱਖਿਆ 'ਚ ਤਾਇਨਾਤ ਉਨ੍ਹਾਂ ਦੀ ਗੱਡੀ ਨਾਲ ਨਾਲ ਚੱਲ ਰਹੀ ਐਲ.ਆਈ.ਯੂ. ਕੰਮ ਕਰ ਰਹੀ ਮਹਿਲਾ ਕਾਨਸਟੇਬਲ ਖੁਸ਼ੀ ਦੇ ਪੈਰ 'ਤੇ ਪ੍ਰਿਅੰਕਾ ਗਾਂਧੀ ਦੇ ਕਾਫਿਲੇ ਦੀ ਗੱਡੀ ਦਾ ਟਾਇਰ ਚੜ੍ਹ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਈ।
ਮੋਦੀ ਨੇ ਵਿਰੋਧੀਆਂ 'ਤੇ ਵਿੰਨ੍ਹਿਆ ਨਿਸ਼ਾਨਾ, 'ਪੀ.ਐੱਮ. ਬਣਨ ਲਈ ਸਾਰੇ ਘੁੰਗਰੂ ਪਾ ਹੋਏ ਤਿਆਰ'
NEXT STORY