ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਵਧਦੇ ਵਿਰੋਧ ਅਤੇ ਲਗਾਤਾਰ ਉੱਚੀਆਂ ਹੋ ਰਹੀਆਂ ਮਹਿੰਗਾਈ ਦੀਆਂ ਦਰਾਂ ਨੂੰ ਲੈ ਕੇ ਕਾਂਗਰਸ ਪਾਰਟੀ ਮੋਦੀ ਸਰਕਾਰ 'ਤੇ ਹਮਲਾਵਰ ਹੈ। ਮੰਗਲਵਾਰ ਸਵੇਰੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਮੋਦੀ ਸਰਕਾਰ 'ਤੇ ਟਵੀਟ ਰਾਹੀਂ ਨਿਸ਼ਾਨਾ ਸਾਧਿਆ। ਪ੍ਰਿਯੰਕਾ ਗਾਂਧੀ ਨੇ ਲਿਖਿਆ,''ਭਾਜਪਾ ਸਰਕਾਰ ਨੇ ਤਾਂ ਜੇਬ ਕੱਟ ਕੇ ਪੇਟ 'ਤੇ ਲੱਤ ਮਾਰ ਦਿੱਤੀ ਹੈ।'' ਇਸ ਤੋਂ ਇਲਾਵਾ ਪੀ. ਚਿਦਾਂਬਰਮ ਨੇ ਅੰਕੜਿਆਂ ਰਾਹੀਂ ਸਰਕਾਰ ਨੂੰ ਘੇਰਿਆ।
ਟਵੀਟ ਕਰ ਕੇ ਸਾਧਿਆ ਨਿਸ਼ਾਨਾ
ਪ੍ਰਿਯੰਕਾ ਗਾਂਧੀ ਨੇ ਮੰਗਲਵਾਰ ਸਵੇਰੇ ਟਵੀਟ ਕੀਤਾ,''ਸਬਜ਼ੀਆਂ, ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਜਦੋਂ ਸਬਜ਼ੀ, ਦਾਲ ਅਤੇ ਆਟਾ ਮਹਿੰਗਾ ਹੋ ਜਾਵੇਗਾ ਤਾਂ ਗਰੀਬ ਖਾਏਗਾ ਕੀ? ਉਪਰੋਂ ਮੰਦੀ ਕਰਨ ਗਰੀਬ ਨੂੰ ਕੰਮ ਵੀ ਨਹੀਂ ਮਿਲ ਰਿਹਾ ਹੈ।'' ਪ੍ਰਿਯੰਕਾ ਗਾਂਧੀ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਯਨਾਥ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੀ ਰਹਿੰਦੀ ਹੈ।
ਚਿਦਾਂਬਰਮ ਨੇ ਵੀ ਕੇਂਦਰ ਸਰਕਾਰ ਨੂੰ ਬਣਾਇਆ ਨਿਸ਼ਾਨਾ
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੇ ਵੀ ਮਹਿੰਗਾਈ ਦੇ ਮਾਮਲੇ 'ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਲਿਖਿਆ,''ਅਪੂਰਨ ਮੈਨਜਮੈਂਟ ਦਾ ਸਰਕਿਲ ਹੁਣ ਪੂਰਾ ਹੋ ਗਿਆ ਹੈ। ਨਰਿੰਦਰ ਮੋਦੀ ਦੀ ਸਰਕਾਰ ਨੇ ਜੁਲਾਈ 2014 'ਚ ਮਹਿੰਗਾਈ ਦੀਆਂ ਦਰਾਂ 'ਚ 7.39 ਫੀਸਦੀ ਤੋਂ ਸ਼ੁਰੂਆਤ ਕੀਤੀ ਸੀ, ਹੁਣ ਦਸੰਬਰ 2019 'ਚ ਇਹ ਅੰਕੜਾ ਫਿਰ 7.35 ਫੀਸਦੀ ਹੋ ਗਿਆ ਹੈ।'' ਉਨ੍ਹਾਂ ਨੇ ਲਿਖਿਆ,''ਖਾਣ-ਪੀਣ ਦੀਆਂ ਚੀਜ਼ਾਂ 14.12 ਫੀਸਦੀ ਤੱਕ ਵਧ ਰਹੀਆਂ ਹਨ, ਸਬਜ਼ੀਆਂ ਦੀ ਕੀਮਤ 60 ਫੀਸਦੀ ਤੱਕ ਵਧ ਚੁਕੀ ਹੈ, ਪਿਆਜ਼ 100 ਰੁਪਏ ਕਿਲੋ ਵਿਕ ਰਿਹਾ ਹੈ, ਇਹੀ ਚੰਗੇ ਦਿਨਾਂ ਦਾ ਵਾਅਦਾ ਭਾਜਪਾ ਨੇ ਕੀਤਾ ਸੀ।
ਨਾਗਰਿਕਤਾ ਸੋਧ ਕਾਨੂੰਨ ਦੇ ਮਸਲੇ 'ਤੇ ਚਿਦਾਂਬਰਮ ਨੇ ਲਿਖਿਆ,''ਦੇਸ਼ 'ਚ ਇਸ ਸਮੇਂ ਸੀ.ਏ.ਏ.-ਐੱਨ.ਪੀ.ਆਰ. ਦੇ ਮਸਲੇ 'ਤੇ ਨਾਰਾਜ਼ਗੀ ਜਾਰੀ ਹੈ। ਡਿੱਗਦੀ ਹੋਈ ਅਰਥ ਵਿਵਸਥਾ ਵੀ ਲਗਾਤਾਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਖਾਣੇ ਨੂੰ ਲੈ ਕੇ ਪਤਨੀ ਨਾਲ ਹੋਈ ਤਕਰਾਰ, ਜੀਜੇ ਨੇ ਸਾਲੀ ਨਾਲ ਕੀਤਾ ਬਲਾਤਕਾਰ
NEXT STORY