ਵਾਇਨਾਡ : ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਜ ਦੀ ਲੜਾਈ ਉਸ ਤਾਕਤ ਦੇ ਖ਼ਿਲਾਫ਼ ਹੈ, ਜੋ ਲੋਕਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਕੇ ਉਨ੍ਹਾਂ ਨੂੰ ਕੁਝ ਕਾਰੋਬਾਰੀ ਦੋਸਤਾਂ ਦੇ ਹਵਾਲੇ ਕਰ ਰਹੀ ਹੈ। ਉਹਨਾਂ ਨੇ ਮਨੰਤਵਾੜੀ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਅੱਜ ਅਸੀਂ ਆਪਣੇ ਰਾਸ਼ਟਰ ਦੀ ਭਾਵਨਾ ਤੇ ਭਾਰਤ ਦੀ ਆਤਮਾ ਲਈ ਲੜ ਰਹੇ ਹਾਂ।” ਵਾਇਨਾਡ ਦੀ ਆਪਣੀ ਫੇਰੀ ਦੇ ਦੂਜੇ ਦਿਨ ਦੀ ਸ਼ੁਰੂਆਤ ਕਰਦੇ ਹੋਏ ਉਹਨਾਂ ਕਿਹਾ, "ਅਸੀਂ ਇੱਕ ਅਜਿਹੀ ਸ਼ਕਤੀ ਦੇ ਵਿਰੁੱਧ ਲੜ ਰਹੇ ਹਾਂ ਜੋ ਸਾਡੇ ਦੇਸ਼ ਦੀ ਨੀਂਹ 'ਤੇ ਬਣੇ ਅਦਾਰਿਆਂ ਨੂੰ ਤਬਾਹ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।"
ਇਹ ਵੀ ਪੜ੍ਹੋ - ਵੱਡਾ ਝਟਕਾ : ਅੱਜ ਤੋਂ ਮਹਿੰਗਾ ਹੋਇਆ LPG Gas Cylinder, ਜਾਣੋ ਨਵੀਆਂ ਕੀਮਤਾਂ
ਉਹਨਾਂ ਨੇ ਵਾਇਨਾਡ ਦੇ ਲੋਕਾਂ ਨਾਲ ਰਹਿਣ ਅਤੇ ਉਹਨਾਂ ਦੀਆਂ ਲੋੜਾਂ ਲਈ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣ ਦਾ ਵਾਅਦਾ ਕੀਤਾ। ਚੱਲ ਰਹੇ ਪ੍ਰੋਗਰਾਮ 'ਚ ਪ੍ਰਿਅੰਕਾ ਨੂੰ ਸੁਲਤਾਨ ਬਥੇਰੀ 'ਚ ਦੁਪਹਿਰ 12:15 'ਤੇ ਅਤੇ ਕਲਪੇਟਾ 'ਚ 1:30 ਵਜੇ ਮੀਟਿੰਗਾਂ ਕਰਨ ਦੀ ਗੱਲ ਕਹੀ ਗਈ। ਰਾਹੁਲ ਗਾਂਧੀ ਦੇ ਨਾਲ ਵਾਇਨਾਡ ਦੇ ਦੋ ਦਿਨਾਂ ਦੌਰੇ 'ਤੇ ਪ੍ਰਿਯੰਕਾ ਨੇ ਸ਼ਨੀਵਾਰ ਨੂੰ ਵਾਇਨਾਡ ਲੋਕ ਸਭਾ ਹਲਕੇ ਦੇ ਅਧੀਨ ਤਿਰੂਵੰਬੜੀ ਦੇ ਮੁਕਾਮ, ਨਿਕੰਬੂਰ ਦੇ ਕੌਲਈ, ਕੋਝੀਕੋਡ ਦੇ ਵੰਦੂਰ ਅਤੇ ਐਡਵੰਨਾ ਅਤੇ ਮਲੱਪੁਰਮ ਜ਼ਿਲਿਆਂ 'ਚ ਜਨਤਕ ਮੀਟਿੰਗਾਂ 'ਚ ਹਿੱਸਾ ਲਿਆ। ਪ੍ਰਿਯੰਕਾ ਨੇ ਵਾਇਨਾਡ ਲੋਕ ਸਭਾ ਉਪ ਚੋਣ 4,10,931 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ, ਜੋ ਉਸਦਾ ਪਹਿਲਾ ਚੋਣ ਮੁਕਾਬਲਾ ਸੀ।
ਇਹ ਵੀ ਪੜ੍ਹੋ - ਲੁਧਿਆਣਾ 'ਚ ਵੱਡੀ ਵਾਰਦਾਤ : ਦੋ ਧਿਰਾਂ 'ਚ ਝਗੜੇ ਤੋਂ ਬਾਅਦ ਚੱਲੀਆਂ ਧੜਾਧੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਕੇਜਰੀਵਾਲ ਵੱਲੋ ਦਿੱਲੀ 'ਚ ਇਕੱਲਿਆਂ ਚੋਣਾਂ ਲੜਨ ਦਾ ਐਲਾਨ
NEXT STORY