ਲਖਨਊ—ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ 'ਚ ਹੱਤਿਆਵਾਂ ਅਤੇ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਦੀਆਂ ਘਟਨਾਵਾਂ ਵੱਧਣ ਦਾ ਦਾਅਵਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਸੂਬੇ 'ਚ ਯੋਗੀ ਅਦਿੱਤਿਆਨਾਥ ਸਰਕਾਰ ਦਾ ਅਪਰਾਧਾਂ 'ਤੇ ਕੋਈ ਕਾਬੂ ਨਹੀਂ ਰਿਹਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ''ਤੁਸੀਂ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਦਾਅਵਿਆਂ ਅਤੇ ਉਨ੍ਹਾਂ ਦੀ ਹਕੀਕਤ ਦਾ ਮਿਲਾਨ ਕਰਕੇ ਦੇਖੋ।''

ਪ੍ਰਿਯੰਕਾ ਨੇ ਦਾਅਵਾ ਕੀਤਾ ਹੈ, ''ਭਾਜਪਾ ਸਰਕਾਰ ਹਰ ਰੋਜ਼ ਅਪਰਾਧ ਮੁਕਤ ਕਰਨ ਦਾ ਢੋਲ ਵਜਾ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ 22 ਦਿਨਾਂ 'ਚ 12 ਗੋਲੀਕਾਂਡ, 4 ਕਤਲ ਅਤੇ ਔਰਤਾਂ 'ਤੇ ਅੱਤਿਆਚਾਰ ਹੋ ਰਹੇ ਹਨ ਪਰ ਸੂਬਾ ਸਰਕਾਰ ਦਾ ਅਪਰਾਧਾਂ 'ਤੇ ਕੋਈ ਵੀ ਕਾਬੂ ਨਹੀਂ ਹੈ।
ਛੱਤੀਸਗੜ੍ਹ : ਨਕਸਲੀਆਂ ਨੇ ਰੇਲਵੇ ਕੰਮ 'ਚ ਲੱਗੇ ਪੈਟਰੋਲ ਟੈਂਕਰ ਨੂੰ ਉੱਡਾਇਆ, 3 ਦੀ ਮੌਤ
NEXT STORY