ਮੁਜ਼ੱਫਰਨਗਰ—ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦਾ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਦਾ ਸਿਲਸਿਲਾ ਜਾਰੀ ਹੈ। ਦੱਸ ਦੇਈਏ ਕਿ ਸ਼ਨੀਵਾਰ ਨੂੰ ਪ੍ਰਿਯੰਕਾ ਇਸੇ ਤਰ੍ਹਾਂ ਹਿੰਸਾ 'ਚ ਮਾਰੇ ਗਏ ਨੂਰਾ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਮੁਜ਼ੱਫਰਨਗਰ ਪਹੁੰਚੀ ਅਤੇ ਪਰਿਵਾਰ ਦਾ ਹਾਲ ਜਾਣਿਆ।
ਪ੍ਰਿਯੰਕਾ ਗਾਂਧੀ ਨਾਲ ਕਾਂਗਰਸ ਨੇਤਾ ਇਮਰਾਨ ਮਸੂਦ ਅਤੇ ਪੰਕਜ ਮਲਿਕ ਵੀ ਹਨ। ਦੱਸਣਯੋਗ ਹੈ ਕਿ ਮੁਜ਼ੱਫਰਨਗਰ 'ਚ 20 ਦਸੰਬਰ ਨੂੰ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨ ਹੋਇਆ ਸੀ ਅਤੇ ਇਸ ਦੌਰਾਨ ਹੋਈ ਹਿੰਸਾ 'ਚ ਨੂਰਾ ਦਾ ਮੌਤ ਹੋ ਗਈ ਸੀ।
ਪ੍ਰਿਯੰਕਾ ਗਾਂਧੀ ਪਹਿਲਾਂ ਹੀ ਨਾਗਰਿਕਤਾ ਕਾਨੂੰਨ ਖਿਲਾਫ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ 'ਚ ਮਾਰੇ ਗਏ ਪਰਿਵਾਰਾਂ ਨੂੰ ਪੱਤਰ ਲਿਖ ਕੇ ਹਰ ਕਦਮ ਦੇ ਨਾਲ ਸਾਥ ਦੇਣ ਦੀ ਗੱਲ ਕੀਤੀ ਸੀ। ਕਾਂਗਰਸ ਨੇਤਾ ਰਾਸ਼ਿਦ ਅਲੀ ਅਤੇ ਪੀ.ਐੱਲ ਪੂਨੀਆ ਆਪਣੀ ਪਾਰਟੀ ਦੀ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਦਾ ਪੈਗਾਮ ਲੈ ਕੇ ਫਿਰੋਜਾਬਾਦ 'ਚ ਪੀੜਤ ਪਰਿਵਾਰਾਂ ਦੇ ਘਰ ਪਹੁੰਚੇ ਸਨ।
44 ਮਹਿਲਾ ਮੰਡਲਾਂ ਦੀਆਂ 500 ਔਰਤਾਂ ਨੇ ਪਾਈ ਨਾਟੀ
NEXT STORY