ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼ੋਪੀਆ ਜਿਲੇ 'ਚ ਇਕ ਮੁਠਭੇੜ ਸਥਾਨ ਨੇੜੇ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਅੱਜ ਝੜਪ ਹੋ ਗਈ, ਜਿਸ ਦੌਰਾਨ ਇਕ 17 ਸਾਲਾਂ ਲੜਕੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਚਾਏਗੁੰਡ ਇਲਾਕੇ 'ਚ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੇ ਪੈਲੇਟ ਗਨ ਦਾ ਇਸਤੇਮਾਲ ਕੀਤਾ, ਜਿਸ ਦੌਰਾਨ ਸੁਰੱਖਿਆ ਬਲਾਂ ਨੇ ਆਂਸੂ ਗੈਸ ਦੇ ਗੋਲੇ ਵੀ ਛੱਡੇ। ਇਸ ਦੌਰਾਨ ਸ਼ੋਪੀਆ ਦੇ ਕਲਾਮਪੁਰਾ ਦੇ ਨਿਵਾਸੀ ਸ਼ਾਕਿਰ ਅਹਿਮਦ ਮੀਰ ਸਮੇਤ ਕਈ ਹੋਰ ਲੋਕ ਵੀ ਜ਼ਖਮੀ ਹੋ ਗਏ। ਸ਼ੋਪੀਆ ਦੇ ਕਲਾਮਪੁਰਾ ਨਿਵਾਸੀ ਮੀਰ ਨੂੰ ਰਾਜਪੁਰਾ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
PM ਮੋਦੀ ਨੇ ਇਨ੍ਹਾਂ 10 ਦੇਸ਼ਾਂ ਨੂੰ ਗਣਤੰਤਰ ਦਿਵਸ ਲਈ ਦਿੱਤਾ ਸੱਦਾ
NEXT STORY