ਗੁਰੂਗ੍ਰਾਮ - ਰਿਆਨ ਇੰਟਰਨੈਸ਼ਨਲ ਸਕੂਲ ਵਿਚ ਹੋਏ ਪ੍ਰਦੁਮਨ ਹੱਤਿਆ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੀ ਨਜ਼ਰ ਫੋਰੈਂਸਿਕ ਜਾਂਚ ਰਿਪੋਰਟ 'ਤੇ ਟਿਕੀ ਹੋਈ ਹੈ। ਸੋਮਵਾਰ ਫੋਰੈਂਸਿਕ ਰਿਪੋਰਟ ਆਉਣ ਦੀ ਪੂਰੀ ਉਮੀਦ ਹੈ। ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਲਾਨ ਕੀਤਾ ਹੈ ਕਿ ਹੁਣ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਕਰੇਗੀ ਪਰ ਐੱਸ. ਆਈ. ਟੀ. ਆਪਣੀ ਜਾਂਚ ਨੂੰ ਅਪਗ੍ਰੇਡ ਕਰਨ ਲਈ ਉਸ ਦੀ ਉਡੀਕ ਕਰ ਰਹੀ ਹੈ।
ਇਸ ਰਿਪੋਰਟ ਰਾਹੀਂ ਕਤਲ ਦੇ ਸੁਰਾਗ ਅਤੇ ਰਾਜ਼ ਖੁੱਲ੍ਹਣ ਦੀ ਸੰਭਾਵਨਾ ਹੈ। ਇਸ ਨਾਲ ਜਾਂਚ ਵਿਚ ਨਵਾਂ ਮੋੜ ਆ ਸਕਦਾ ਹੈ। ਐੱਸ. ਆਈ. ਟੀ. ਨੂੰ ਉਮੀਦ ਹੈ ਕਿ ਇਸ ਨਾਲ ਜਾਂਚ ਨੂੰ ਸਹੀ ਦਿਸ਼ਾ ਮਿਲੇਗੀ।
ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਕਾਂਗਰਸ ਦੀ ਦਸਤਖਤ ਮੁਹਿੰਮ
NEXT STORY