ਨਵੀਂ ਦਿੱਲੀ (ਭਾਸ਼ਾ)- ਗਣਤੰਤਰ ਦਿਵਸ ਪਰੇਡ ਦੌਰਾਨ ਬੁੱਧਵਾਰ ਨੂੰ ਪੰਜਾਬ ਦੀ ਝਾਂਕੀ ਦੀ ਥੀਮ 'ਸੁਤੰਤਰਤਾ ਸੰਗ੍ਰਾਮ 'ਚ ਪੰਜਾਬ ਦੇ ਯੋਗਦਾਨ' ਸੀ, ਜਿਸ 'ਚ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਭਗਤ ਸਿੰਘ ਅਤੇ ਊਧਮ ਸਿੰਘ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ। ਦੋਵੇਂ ਸੁਤੰਤਰਤਾ ਸੈਨਾਨੀ ਪੰਜਾਬ ਤੋਂ ਸਨ। ਝਾਂਕੀ ਦੇ ਬਿਲਕੁੱਲ ਸਾਹਮਣੇ ਬ੍ਰਿਟਿਸ਼ ਸ਼ਾਸਨ ਦੇ ਵਿਰੋਧ 'ਚ ਹੱਥ ਉਠਾਏ ਹੋਏ ਸ਼ਹੀਦ ਭਗਤ ਸਿੰਘ ਦੀ ਆਦਮਕਦ ਮੂਰਤੀ ਨੂੰ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਦਰਸਾਇਆ ਗਿਆ। ਬ੍ਰਿਟਿਸ਼ ਸ਼ਾਸਨ ਦੌਰਾਨ ਤਿੰਨਾਂ ਨੂੰ ਇਕੱਠੇ ਫਾਂਸੀ ਦਿੱਤੀ ਗਈ ਸੀ।
ਝਾਂਕੀ ਦੇ ਮੱਧ ਹਿੱਸੇ 'ਚ ਪੰਜਾਬ ਦੇ ਇਕ ਹੋਰ ਸੁਤੰਤਰਤਾ ਸੈਨਾਨੀ ਲਾਲ ਲਾਜਪੱਤ ਰਾਏ ਦੇ ਸਾਈਮਨ ਕਮੀਸ਼ਨ ਦਾ ਵਿਰੋਧ ਕਰਨ ਅਤੇ ਜ਼ਖਮੀ ਹੋਣ ਦੇ ਦ੍ਰਿਸ਼ ਨੂੰ ਦਰਸਾਇਆ ਗਿਆ। ਝਾਂਕੀ 'ਚ ਊਧਮ ਸਿੰਘ ਦਾ ਵੱਡੇ ਆਕਾਰ ਦਾ ਚਿੱਤਰ ਵੀ ਦਿਖਾਇਆ ਗਿਆ, ਜਿਨ੍ਹਾਂ ਨੇ ਮਾਈਕਲ ਓ 'ਡਾਇਰ ਨੂੰ ਗੋਲੀ ਮਾਰ ਕੇ ਜਲਿਆਂਵਾਲਾ ਬਾਗ ਕਤਲਕਾਂਡ ਦਾ ਬਦਲਾ ਲਿਆ ਸੀ, ਜਦੋਂ ਕਿ ਝਾਂਕੀ ਦੇ ਪਿਛਲੇ ਹਿੱਸੇ 'ਚ ਪੰਜਾਬ ਦੇ ਕਰਤਾਰਪੁਰ ਦੇ 'ਜੰਗ-ਏ-ਆਜ਼ਾਦੀ ਸਮਾਰਕ' ਨੂੰ ਦਿਖਾਇਆ ਗਿਆ ਹੈ। ਗਣਤੰਤਰ ਦਿਵਸ ਪਰੇਡ ਦੌਰਾਨ ਰਾਜ ਆਪਣੀ ਸੰਸਕ੍ਰਿਤੀ, ਦੇਸ਼ ਲਈ ਯੋਗਦਾਨ ਅਤੇ ਹੋਰ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਝਾਂਕੀ ਦੇ ਮਾਧਿਅਮ ਨਾਲ ਪ੍ਰਦਰਸ਼ਿਤ ਕਰਦੇ ਹਨ।
UP 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ
NEXT STORY