ਚੰਡੀਗੜ੍ਹ—ਜੇਲ 'ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਅੱਤਿਆਚਾਰ ਹੋਣ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਸੰਬੰਧੀ ਪਟੀਸ਼ਨ 'ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਨਾਰੀਆ ਜੇਲ 'ਚ ਪਿਛਲੇ ਇੱਕ ਸਾਲ 'ਚ ਰਿਕਵਰ ਹਥਿਆਰ, ਮੋਬਾਇਲ ਫੋਨ ਦਾ ਬਿਓਰਾ ਅਤੇ ਗੈਂਗਵਰ ਦੀਆਂ ਘਟਨਾਵਾਂ ਦੀ ਜਾਣਕਾਰੀ ਤਲਬ ਕੀਤੀ ਹੈ। ਜੱਜ ਨੇ ਕਿਹਾ ਹੈ ਕਿ ਉਨ੍ਹਾਂ ਦੇ ਜੇਲ ਦੌਰੇ ਦੌਰਾਨ ਤਾਂ ਰਾਮ ਰਹੀਮ ਨੇ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ ਸੀ ਅਤੇ ਹੁਣ ਇਸ ਤਰ੍ਹਾਂ ਦੀ ਪਟੀਸ਼ਨ ਕੀ ਜ਼ਾਇਜ ਹੈ?
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਹਸਪਤਾਲ ਦੇ ਡਾਕਟਰ ਮੋਹਿਤ ਗੁਪਤਾ ਨੇ ਪਟੀਸ਼ਨ ਦਾਇਰ ਕਰ ਕੇ ਦੋਸ਼ ਲਗਾਇਆ ਸੀ ਕਿ ਸੁਨਾਰੀਆ ਜੇਲ 'ਚ ਰਾਮ ਰਹੀਮ ਦੀ ਜਾਨ ਨੂੰ ਖਤਰਾ ਹੈ। ਪਟੀਸ਼ਨਰ ਨੇ ਰਾਮ ਰਹੀਮ ਨੂੰ ਅਦਾਲਤ 'ਚ ਪੇਸ਼ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਮੰਗ ਕੀਤੀ ਸੀ। ਪਟੀਸ਼ਨਰ ਨੇ ਦੋਸ਼ ਲਗਾਇਆ ਸੀ ਕਿ ਜੇਲ ਨਿਯਮਾਂ ਤਹਿਤ ਉਨ੍ਹਾਂ ਨੂੰ ਫੋਨ ਕਰਨ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਜੇਲ 'ਚ ਰਾਮ ਰਹੀਮ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਸੀਹੇ ਦਿੱਤੇ ਜਾਂਦੇ ਹਨ। ਪਟੀਸ਼ਨ 'ਚ ਦੱਸਿਆ ਗਿਆ ਹੈ ਕਿ ਇਹ ਜੇਲ ਸੁਰੱਖਿਅਤ ਮੰਨੀ ਜਾਂਦੀ ਹੈ ਪਰ ਪਿਛਲੇ ਇੱਕ ਸਾਲ 'ਚ ਇੱਥੇ ਦਰਜਨਾਂ ਗੈਂਗਵਰ, ਫੋਨ ਮਿਲਣ ਦੀਆਂ ਘਟਨਾਵਾਂ ਹੋਈਆਂ ਹਨ। ਰਾਮ ਰਹੀਮ ਨੂੰ ਜੇਲ 'ਚ ਵੱਡੇ ਅਪਰਾਧੀਆਂ ਨਾਲ ਰੱਖਿਆ ਗਿਆ ਹੈ, ਜੋ ਉਨ੍ਹਾਂ ਲਈ ਖਤਰੇ ਤੋਂ ਘੱਟ ਨਹੀਂ ਹੈ।
ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਡੇਰਾ ਮੁਖੀ ਵੱਲੋਂ ਇੱਕ ਵਕੀਲ ਨੇ ਪੇਸ਼ ਹੋ ਕੇ ਕੋਰਟ ਨੂੰ ਦੱਸਿਆ ਕਿ ਇਸ ਪਟੀਸ਼ਨ ਦਾ ਡੇਰਾ ਮੁਖੀ ਨਾਲ ਕੋਈ ਸੰੰਬੰਧ ਨਹੀਂ ਹੈ ਅਤੇ ਜੋ ਦੋਸ਼ ਲਗਾਏ ਗਏ ਹਨ ਉਨ੍ਹਾਂ 'ਚ ਡੇਰਾ ਮੁਖੀ ਦੀ ਕੋਈ ਸਹਿਮਤੀ ਨਹੀਂ ਹੈ। ਇਹ ਪਟੀਸ਼ਨ ਸਿਰਫ ਪਬਲੀਸਿਟੀ ਲਈ ਦਾਇਰ ਕੀਤੀ ਗਈ ਹੈ। ਪਟੀਸ਼ਨਰ ਦਾ ਡੇਰਾ ਮੁਖੀ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਹੈ। ਪਟੀਸ਼ਨ ਖਾਰਿਜ ਕਰ ਦਿੱਤੀ ਜਾਵੇ। ਹਾਈਕੋਰਟ ਨੇ ਸੁਨਾਰੀਆ ਜੇਲ ਸੁਪਰਿੰਟੈਂਡੈਂਟ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇੱਕ ਹਲਫਨਾਮਾ ਦੇ ਕੇ ਕੋਰਟ ਨੂੰ ਦੱਸੇ ਕਿ ਪਿਛਲੇ ਇੱਕ ਸਾਲ 'ਚ ਜੇਲ 'ਚ ਕਿੰਨੇ ਹਥਿਆਰਾਂ ਅਤੇ ਮੋਬਾਇਲਾਂ ਦੀ ਰਿਕਵਰੀ ਹੋਈ ਹੈ ਅਤੇ ਜੇਲ 'ਚ ਗੈਂਗਵਰਾਂ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ ਹਨ।
ਸ਼ਰਾਬ ਪੀਣ ਤੋਂ ਰੋਕਿਆ ਤਾਂ ਵੱਡੇ ਭਰਾ ਦੀ ਛਾਤੀ 'ਚ ਮਾਰਿਆ ਚਾਕੂ
NEXT STORY