ਨੈਸ਼ਨਲ ਡੈਸਕ : ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ਵਿੱਚ ਪੁਲਸ ਨੇ ਸ਼ੁੱਕਰਵਾਰ ਨੂੰ ਬਿਹਾਰ ਜਾ ਰਹੇ ਇੱਕ ਟਰੱਕ ਵਿੱਚੋਂ 1 ਕਰੋੜ ਰੁਪਏ ਤੋਂ ਵੱਧ ਦੀ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਤੇ ਇਸਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ...ਅਸਾਮ ਪੁੱਜੇ PM ਮੋਦੀ ਦਾ ਕੀਤਾ ਸਵਾਗਤ, ਸੂਬਾ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ
ਸਿਮਡੇਗਾ ਦੇ ਪੁਲਸ ਸੁਪਰਡੈਂਟ ਐਮ. ਅਰਸ਼ੀ ਨੇ ਦੱਸਿਆ ਕਿ ਪੰਜਾਬ ਤੋਂ ਬਿਹਾਰ ਰਾਹੀਂ ਰੁੜਕੇਲਾ ਅਤੇ ਸਿਮਡੇਗਾ ਜਾ ਰਹੇ ਟਰੱਕ ਨੂੰ ਰਾਂਚੀ-ਰੁੜਕੇਲਾ ਮੁੱਖ ਸੜਕ 'ਤੇ ਬੀਰੂ ਵਿਖੇ ਪੁਲਸ ਕੈਂਪ ਦੇ ਨੇੜੇ ਰੋਕਿਆ ਗਿਆ। ਅਰਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਪੰਜਾਬ ਤੋਂ ਪਟਨਾ ਰਾਹੀਂ ਰੁੜਕੇਲਾ ਅਤੇ ਸਿਮਡੇਗਾ ਰਾਹੀਂ ਗੈਰ-ਕਾਨੂੰਨੀ ਸ਼ਰਾਬ ਲਿਜਾਈ ਜਾ ਰਹੀ ਹੋਣ ਦੀ ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਰਾਂਚੀ-ਰੁੜਕੇਲਾ ਮੁੱਖ ਸੜਕ 'ਤੇ ਬੀਰੂ ਵਿਖੇ ਪੁਲਸ ਕੈਂਪ ਦੇ ਨੇੜੇ ਗੱਡੀ ਨੂੰ ਰੋਕਿਆ।
ਇਹ ਵੀ ਪੜ੍ਹੋ...11 ਪੁਲਸ ਮੁਲਾਜ਼ਮ ਕੀਤੇ ਸਸਪੈਂਡ ! ਇਸ ਮਾਮਲੇ 'ਚ ਹੋਈ ਵੱਡੀ ਕਾਰਵਾਈ
ਕਾਰਵਾਈ ਦੌਰਾਨ ਡਰਾਈਵਰ ਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਕਿ ਸਾਥੀ ਭੱਜ ਗਿਆ। ਡਰਾਈਵਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਸਦਰ ਥਾਣੇ ਅਧੀਨ ਪੈਂਦੇ ਪਿੰਡ ਨਿਧਾਨ ਵਾਲਾ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਵਾਹਨ ਦੀ ਤਲਾਸ਼ੀ ਲੈਣ 'ਤੇ 1,115 ਡੱਬਿਆਂ ਵਿੱਚ 40,052 ਬੋਤਲਾਂ ਸ਼ਰਾਬ ਬਰਾਮਦ ਹੋਈਆਂ। ਸ਼ਰਾਬ ਦੀ ਅਨੁਮਾਨਤ ਕੀਮਤ 1 ਕਰੋੜ ਰੁਪਏ ਤੋਂ ਵੱਧ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਸਾਮ ਪੁੱਜੇ PM ਮੋਦੀ ਦਾ ਕੀਤਾ ਸਵਾਗਤ, ਸੂਬਾ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ
NEXT STORY