ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਜਬਰ-ਜ਼ਨਾਹ ਅਤੇ ਲਵ ਜੇਹਾਦ ਦੇ ਦੋਸ਼ੀਆਂ ਦੇ ਘਰਾਂ ’ਤੇ ਸ਼ਨੀਵਾਰ ਸਵੇਰੇ ਪ੍ਰਸ਼ਾਸਨ ਦਾ ਬੁਲਡੋਜ਼ਰ ਚੱਲਿਆ। ਇਸ ਦੌਰਾਨ ਉੱਥੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਜਾਣਕਾਰੀ ਅਨੁਸਾਰ ਦੋਸ਼ੀਆਂ ਦੇ ਘਰ ਸਰਕਾਰੀ ਜ਼ਮੀਨ ’ਤੇ ਬਣੇ ਸਨ। ਟੀ. ਆਈ. ਟੀ. ਕਾਲਜ ਦੀਆਂ ਵਿਦਿਆਰਥਣਾਂ ਨਾਲ ਜਬਰ-ਜ਼ਨਾਹ ਅਤੇ ਲਵ ਜੇਹਾਦ ਮਾਮਲੇ ’ਚ ਇਹ ਪਹਿਲੀ ਵੱਡੀ ਕਾਰਵਾਈ ਹੈ।
ਪ੍ਰਸ਼ਾਸਨ ਦੀ ਟੀਮ ਨੇ ਇਕ ਦਿਨ ਪਹਿਲਾਂ ਹੀ ਬੁਲਡੋਜ਼ਰ ਚਲਾਉਣ ਦੀ ਤਿਆਰੀ ਪੂਰੀ ਕਰ ਲਈ ਸੀ। ਸਰਕਾਰੀ ਜ਼ਮੀਨ ’ਤੇ ਬਣੇ ਮਕਾਨਾਂ ’ਤੇ ਲਾਲ ਨਿਸ਼ਾਨ ਲਗਾਉਣ ਦੇ ਨਾਲ ਹੀ ਦੋਸ਼ੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨੋਟਿਸ ਤੱਕ ਦਿੱਤੇ ਗਏ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਮਸੂਦੀਨ ਉਰਫ਼ ਸਾਦ ਅਤੇ ਸਾਹਿਲ ਖਾਨ ਦੇ ਅਣਅਧਿਕਾਰਤ ਘਰਾਂ ਨੂੰ ਢਾਹ ਦਿੱਤਾ ਗਿਆ ਜਦਕਿ ਇਕ ਹੋਰ ਦੋਸ਼ੀ ਫਰਹਾਨ ਅਲੀ ਵਿਰੁੱਧ ਅਦਾਲਤ ਵਿਚ ਸੁਣਵਾਈ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ।
ਫਰਹਾਨ ਅਲੀ, ਸਾਦ, ਸਾਹਿਲ ਖਾਨ, ਨਬੀਲ, ਅਲੀ ਖਾਨ ਅਤੇ ਅਬਰਾਰ ’ਤੇ ਇਕ ਨਿੱਜੀ ਕਾਲਜ ਦੀਆਂ ਵਿਦਿਆਰਥਣਾਂ ਨਾਲ ਜਬਰ-ਜ਼ਨਾਹ, ਬਲੈਕਮੇਲਿੰਗ ਅਤੇ ਧਰਮ ਬਦਲਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਪੁਲਸ ਨੇ 25 ਅਪ੍ਰੈਲ ਨੂੰ ਮੁਲਜ਼ਮਾਂ ਖ਼ਿਲਾਫ਼ ਤਿੰਨ ਵਿਦਿਆਰਥਣਾਂ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਨ ਅਤੇ ਇਤਰਾਜ਼ਯੋਗ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਮਾਮਲਾ ਦਰਜ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਟਲ ’ਚ ਨੌਜਵਾਨ ਨੂੰ ਬੇਹੋਸ਼ ਕਰ ਕੇ ਬਣਾਈ ਅਸ਼ਲੀਲ ਵੀਡੀਓ, ਭਾਜਪਾ ਨੇਤਾ ਸਮੇਤ 3 ਗ੍ਰਿਫਤਾਰ
NEXT STORY