ਨੈਸ਼ਨਲ ਡੈਸਕ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਭਾਰਤ ਦੌਰੇ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਜ਼ਟਰ ਬੁੱਕ ਵਿੱਚ ਰੂਸੀ ਭਾਸ਼ਾ ਵਿੱਚ ਇੱਕ ਵਿਸ਼ੇਸ਼ ਨੋਟ ਲਿਖਿਆ, ਜਿਸ ਵਿੱਚ ਗਾਂਧੀ ਜੀ ਦੇ ਯੋਗਦਾਨ ਅਤੇ ਭਾਰਤ-ਰੂਸ ਸਬੰਧਾਂ ਬਾਰੇ ਉਨ੍ਹਾਂ ਦੇ ਵਿਚਾਰਾਂ ਦਾ ਵੀ ਪ੍ਰਗਟਾਵਾ ਕੀਤਾ ਗਿਆ। ਪੁਤਿਨ ਨੇ ਗਾਂਧੀ ਜੀ ਨੂੰ "ਮਨੁੱਖਤਾ ਦਾ ਇੱਕ ਮਹਾਨ ਮਾਰਗਦਰਸ਼ਕ" ਕਿਹਾ ਅਤੇ ਆਧੁਨਿਕ ਭਾਰਤ ਦੀ ਸਿਰਜਣਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਬੇਮਿਸਾਲ ਦੱਸਿਆ। ਉਨ੍ਹਾਂ ਲਿਖਿਆ ਕਿ ਗਾਂਧੀ ਜੀ ਦੇ ਆਜ਼ਾਦੀ, ਸੱਚ, ਅਹਿੰਸਾ ਅਤੇ ਮਨੁੱਖਤਾ ਦੇ ਵਿਚਾਰ ਅੱਜ ਵੀ ਓਨੇ ਹੀ ਢੁਕਵੇਂ ਹਨ, ਜਿੰਨੇ ਉਨ੍ਹਾਂ ਦੇ ਸਮੇਂ ਵਿੱਚ ਸਨ।
ਪੜ੍ਹੋ ਇਹ ਵੀ - 10 ਹਜ਼ਾਰ ਵਾਲੀ ਟਿਕਟ ਹੋਈ 60 ਹਜ਼ਾਰ ਦੀ... INDIGO ਸੰਕਟ ਵਿਚਾਲੇ ਮਹਿੰਗੀ ਹੋਈ ਹਵਾਈ ਯਾਤਰਾ

ਉਨ੍ਹਾਂ ਨੇ ਗਾਂਧੀ ਜੀ ਦੇ ਦਰਸ਼ਨ ਨੂੰ "ਨਵੀਂ ਅਤੇ ਬਰਾਬਰੀ ਵਾਲੀ ਦੁਨੀਆਂ" ਨਾਲ ਜੋੜਦੇ ਹੋਏ ਕਿਹਾ ਕਿ ਗਾਂਧੀ ਅਤੇ ਰੂਸੀ ਦਾਰਸ਼ਨਿਕ ਲਿਓ ਟਾਲਸਟਾਏ ਦੋਵਾਂ ਨੇ ਇੱਕੋ ਜਿਹੇ ਮੁੱਲਾਂ - ਆਪਸੀ ਸਤਿਕਾਰ, ਨੈਤਿਕਤਾ ਅਤੇ ਨਿਆਂ - 'ਤੇ ਅਧਾਰਤ ਇੱਕ ਵਿਸ਼ਵ ਵਿਵਸਥਾ ਦੀ ਕਲਪਨਾ ਕੀਤੀ ਸੀ। ਪੁਤਿਨ ਨੇ ਲਿਖਿਆ, "ਗਾਂਧੀ ਨੇ ਇੱਕ ਅਜਿਹੀ ਦੁਨੀਆਂ ਦਾ ਸੁਫ਼ਨਾ ਦੇਖਦੇ ਸੀ, ਜਿੱਥੇ ਇੱਕ ਸ਼ਕਤੀ ਦਾ ਦਬਦਬਾ ਨਾ ਹੋਵੇ ਸਗੋਂ ਸਮਾਨਤਾ ਅਤੇ ਸਤਿਕਾਰ ਹੋਵੇ। ਉਨ੍ਹਾਂ ਨੇ ਇਸ ਵਿਚਾਰ ਨੂੰ ਆਪਣੇ ਸਮੇਂ ਵਿੱਚ ਟਾਲਸਟਾਏ ਨਾਲ ਸਾਂਝਾ ਕੀਤਾ।" ਆਪਣੇ ਨੋਟ ਦੇ ਆਖਿਰਲੇ ਹਿੱਸੇ ਵਿੱਚ ਪੁਤਿਨ ਨੇ ਸਪੱਸ਼ਟ ਕੀਤਾ ਕਿ ਅੱਜ ਭਾਰਤ ਅਤੇ ਰੂਸ ਵਿਸ਼ਵ ਪੱਧਰ 'ਤੇ ਇੱਕੋ ਜਿਹੇ ਸਿਧਾਂਤਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਲਿਖਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਸਮਾਨਤਾ ਅਤੇ ਪ੍ਰਭੂਸੱਤਾ ਦੇ ਸਤਿਕਾਰ 'ਤੇ ਅਧਾਰਤ ਹੈ ਅਤੇ ਕਿਸੇ ਬਾਹਰੀ ਦਬਾਅ ਤੋਂ ਪ੍ਰਭਾਵਿਤ ਨਹੀਂ ਹੈ।
ਪੜ੍ਹੋ ਇਹ ਵੀ - ਦੇਸ਼ ਭਰ 'ਚ ਖ਼ਤਮ ਹੋਣਗੇ ਟੋਲ ਪਲਾਜ਼ਾ! Digital ਹੋਵੇਗਾ ਪੂਰਾ ਸਿਸਟਮ, ਸਰਕਾਰ ਨੇ ਕੀਤਾ ਵੱਡਾ ਐਲਾਨ

ਟਾਲਸਟਾਏ ਦਾ ਜ਼ਿਕਰ
ਮਲਿਓ ਟਾਲਸਟਾਏ ਰੂਸ ਦੇ ਮਹਾਨ ਲੇਖਕ ਅਤੇ ਦਾਰਸ਼ਨਿਕ, ਜਿਨ੍ਹਾਂ ਦੀਆਂ ਕਿਤਾਬਾਂ ਵਾਰ ਐਂਡ ਪੀਸ ਅਤੇ ਅੰਨਾ ਕਰੇਨੀਨਾ ਨੂੰ ਵਿਸ਼ਵ ਸਾਹਿਤ ਵਿੱਚ ਮੀਲ ਪੱਥਰ ਮੰਨਿਆ ਜਾਂਦਾ ਹੈ, ਸਿੱਧੇ ਤੌਰ 'ਤੇ ਗਾਂਧੀ ਜੀ ਦੇ ਜੀਵਨ ਅਤੇ ਅਹਿੰਸਕ ਅੰਦੋਲਨ ਨਾਲ ਜੁੜੇ ਹੋਏ ਸਨ। ਗਾਂਧੀ ਨੇ ਖੁਦ ਮੰਨਿਆ ਕਿ ਟਾਲਸਟਾਏ ਦੇ ਵਿਚਾਰਾਂ ਨੇ ਉਨ੍ਹਾਂ ਦੇ ਸੱਤਿਆਗ੍ਰਹਿ ਅਤੇ ਅਹਿੰਸਕ ਅੰਦੋਲਨਾਂ ਦੀ ਨੀਂਹ ਨੂੰ ਮਜ਼ਬੂਤ ਕੀਤਾ। ਪੁਤਿਨ ਦੇ ਇਸ ਨੋਟ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਰੂਸ ਆਪਣੀ ਭਾਰਤ ਰਣਨੀਤੀ ਨੂੰ ਪੱਛਮੀ ਦਬਾਅ ਤੋਂ ਵੱਖਰਾ ਰੱਖਦੇ ਹੋਏ ਬਹੁ-ਧਰੁਵੀ ਅਤੇ ਸਹਿਯੋਗੀ ਵਿਸ਼ਵ ਵਿਵਸਥਾ ਦੀ ਦਿਸ਼ਾ ਰਾਹੀਂ ਦੇਖਦਾ ਹੈ।
ਪੜ੍ਹੋ ਇਹ ਵੀ - ਦਿੱਲੀ ਏਅਰਪੋਰਟ ਤੋਂ IndiGo ਦੀ ਅੱਧੀ ਰਾਤ ਤੱਕ ਦੀਆਂ ਸਾਰੀਆਂ ਉਡਾਣਾਂ ਰੱਦ, ਐਡਵਾਇਜ਼ਰੀ ਜਾਰੀ

ਜੈਸ਼-ਏ-ਮੁਹੰਮਦ ਦੇ ਧਮਕੀ ਭਰੇ ਪੋਸਟਰਾਂ ਦੀ ਜਾਂਚ ਦੇ ਸਬੰਧ ਵਿੱਚ SIA ਨੇ ਕੀਤੀ ਛਾਪੇਮਾਰੀ
NEXT STORY