ਪਟਨਾ—ਬਿਹਾਰ ਦੀ ਸਾਬਕਾ ਮੁੱਖ ਮੰਤਰੀ ਅਤੇ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਆਪਣੇ ਪੁੱਤਰਾਂ ਤੇਜ ਪ੍ਰਤਾਪ ਅਤੇ ਤੇਜਸਵੀ ਲਈ ਨੂੰਹ ਦੀ ਤਲਾਸ਼ ਕਰ ਰਹੀ ਹੈ। ਜਾਣਕਾਰੀ ਮੁਤਾਬਕ ਬਿਹਾਰ ਸਰਕਾਰ 'ਚ ਮੰਤਰੀ ਆਪਣੇ ਦੋਵੇਂ ਪੁੱਤਰਾਂ ਲਈ ਰਾਬੜੀ ਦੇਵੀ ਨੂੰ ਸੰਸਕਾਰੀ ਨੂੰਹ ਦੀ ਤਲਾਸ਼ ਹੈ।
ਕੱਲ੍ਹ ਸਗੋਂ ਐਤਵਾਰ ਨੂੰ ਲਾਲੂ ਪ੍ਰਸਾਦ ਦੇ 70ਵੇਂ ਜਨਮ ਦਿਨ ਜਸ਼ਨ ਮੌਕੇ 'ਤੇ ਰਾਬੜੀ ਨੇ ਕਿਹਾ ਕਿ, ਉਹ ਆਪਣੀ ਨੂੰਹ ਦੇ ਤੌਰ 'ਤੇ ਸੰਸਕਾਰੀ ਲੜਕੀ ਨੂੰ ਦੇਖਣਾ ਚਾਹੁੰਦੀ ਹੈ। ਬਜਾਏ ਕਿ ਕਿਸੇ ਸਿਨੇਮਾ ਹਾਲ ਜਾਂ ਸ਼ਾਪਿੰਗ ਮਾਲ 'ਚ ਜਾਣ ਵਾਲੀ ਲੜਕੀਆਂ ਦੇ।
ਰਾਬੜੀ ਦਾ ਕਹਿਣਾ ਹੈ ਕਿ ਤੇਜ ਪ੍ਰਤਾਪ ਕਾਫੀ ਧਾਰਮਿਕ ਹੈ, ਇਸ ਲਈ ਉਨ੍ਹਾਂ ਨੂੰ ਉਸ ਦੇ ਲਈ ਸੰਸਕਾਰੀ ਨੂੰਹ ਦੀ ਤਲਾਸ਼ ਹੈ। ਰਾਬੜੀ ਨੇ ਇਹ ਗੱਲ ਉਸ ਸਵਾਲ ਦਾ ਜਵਾਬ ਦਿੰਦੇ ਹੋਏ ਕਹੀ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰਾਂ ਲਈ ਕਿਸ ਤਰ੍ਹਾਂ ਦੀ ਨੂੰਹ ਦੀ ਤਲਾਸ਼ ਹੈ।
ਰਾਬੜੀ ਦਾ ਕਹਿਣਾ ਹੈ ਕਿ, 'ਸਿਨੇਮਾ ਹਾਲ ਅਤੇ ਮਾਲ ਜਾਣ ਵਾਲੀ ਲੜਕੀ ਨਹੀਂ ਚਾਹੀਦੀ, ਘਰ ਚਲਾਉਣ ਵਾਲੀ ਲੜਕੀ ਚਾਹੀਦੀ, ਜਿਹੜੀ ਵੱਡਿਆਂ ਦਾ ਆਦਰ ਕਰੇ, ਜਿਵੇਂ ਅਸੀਂ ਹਾਂ ਸਾਨੂੰ ਵੀ ਉਸ ਤਰ੍ਹਾਂ ਦੀ ਲੜਕੀ ਚਾਹੀਦੀ।
ਜਾਣਕਾਰੀ ਮੁਤਾਬਕ ਲਾਲੂ ਪ੍ਰਸਾਦ ਯਾਦਵ ਨੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਕੇਕ ਕੱਟ ਕੇ ਜਨਮ ਦਿਨ ਮਨਾਇਆ ਸੀ। ਲਾਲੂ ਨੇ ਪਾਰਟੀ ਕਾਰਜਕਰਤਾ ਦੇ ਨਾਲ 70ਵੇਂ ਜਨਮ ਦਿਨ ਮੌਕੇ 'ਤੇ 70 ਪਾਊਂਡ ਦਾ ਕੇਕ ਕੱਟ ਕੇ ਜਨਮ ਦਿਨ ਦਾ ਜਸ਼ਨ ਮਨਾਇਆ। ਇਸ ਪ੍ਰੋਗਰਾਮ 'ਚ ਖੁਦ ਲਾਲੂ ਯਾਦਵ ਦੇ ਨਾਲ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਵੀ ਮੌਜੂਦ ਰਹੀ।
ਕਲਯੁੱਗੀ ਮਾਂ ਦੀ ਦਰਿੰਦਗੀ, ਆਪਣੇ ਹੀ 2 ਮਾਸੂਮ ਬੱਚਿਆਂ ਨੂੰ ਸਾੜਿਆ ਜ਼ਿੰਦਾ
NEXT STORY