ਨਵੀਂ ਦਿੱਲੀ- ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਅੱਜ ਯਾਨੀ ਸੋਮਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI 887 ਨੂੰ ਤਕਨੀਕੀ ਖ਼ਰਾਬੀ (Technical Snag) ਕਾਰਨ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਵਾਪਸ ਦਿੱਲੀ ਪਰਤਣਾ ਪਿਆ। ਪਾਇਲਟ ਨੇ ਜਹਾਜ਼ 'ਚ ਖ਼ਰਾਬੀ ਮਹਿਸੂਸ ਹੋਣ ਤੋਂ ਬਾਅਦ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਤੁਰੰਤ ਲੈਂਡਿੰਗ ਦਾ ਫੈਸਲਾ ਕੀਤਾ। ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋ ਗਈ ਹੈ ਅਤੇ ਸਾਰੇ ਯਾਤਰੀ ਤੇ ਚਾਲਕ ਦਲ (crew members) ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਕੀ ਸੀ ਪੂਰਾ ਮਾਮਲਾ?
ਏਅਰ ਇੰਡੀਆ ਦੇ ਬੁਲਾਰੇ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ਇਹ ਘਟਨਾ 22 ਦਸੰਬਰ ਦੀ ਸਵੇਰ ਦੀ ਹੈ। ਜਿਵੇਂ ਹੀ ਫਲਾਈਟ ਨੇ ਦਿੱਲੀ ਤੋਂ ਉਡਾਣ ਭਰੀ, ਚਾਲਕ ਦਲ ਨੂੰ ਜਹਾਜ਼ ਦੇ ਸਿਸਟਮ 'ਚ ਕੁਝ ਗੜਬੜੀ ਦਾ ਸ਼ੱਕ ਹੋਇਆ। ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ, ਪਾਇਲਟ ਨੇ ਬਿਨਾਂ ਕੋਈ ਜ਼ੋਖਮ ਲਏ ਜਹਾਜ਼ ਨੂੰ ਵਾਪਸ ਮੋੜ ਲਿਆ। ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਆਮ ਵਾਂਗ ਲੈਂਡ ਕਰ ਗਿਆ ਅਤੇ ਸਾਰੇ ਯਾਤਰੀਆਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਯਾਤਰੀਆਂ ਲਈ ਕੀਤੇ ਗਏ ਪ੍ਰਬੰਧ: ਏਅਰਲਾਈਨ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟ ਕਰਦਿਆਂ ਯਾਤਰੀਆਂ ਦੀ ਸਹੂਲਤ ਲਈ ਹੇਠ ਲਿਖੇ ਕਦਮ ਚੁੱਕੇ ਹਨ:
- ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ (ਮੁੰਬਈ) ਤੱਕ ਪਹੁੰਚਾਉਣ ਲਈ ਦੂਜੀ ਫਲਾਈਟ ਦਾ ਪ੍ਰਬੰਧ ਕੀਤਾ ਗਿਆ ਹੈ।
- ਦਿੱਲੀ ਏਅਰਪੋਰਟ 'ਤੇ ਏਅਰ ਇੰਡੀਆ ਦੀ ਗਰਾਊਂਡ ਟੀਮ ਯਾਤਰੀਆਂ ਨੂੰ ਖਾਣ-ਪੀਣ ਅਤੇ ਹੋਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ।
- ਜਿਸ ਜਹਾਜ਼ 'ਚ ਖ਼ਰਾਬੀ ਆਈ ਸੀ, ਉਸ ਨੂੰ ਜਾਂਚ ਲਈ ਹੈਂਗਰ 'ਚ ਭੇਜ ਦਿੱਤਾ ਗਿਆ ਹੈ, ਜਿੱਥੇ ਇੰਜੀਨੀਅਰਿੰਗ ਟੀਮ ਉਸ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ।
ਧੁੰਦ ਦੀ ਮੋਟੀ ਚਾਦਰ 'ਚ ਲਿਪਟੀ ਦਿੱਲੀ, ਵਿਜ਼ੀਬਿਲਿਟੀ ਘੱਟ ਹੋਣ ਕਾਰਨ ਲੋਕ ਹੋਏ ਪਰੇਸ਼ਾਨ
NEXT STORY