ਨਵੀਂ ਦਿੱਲੀ—ਕਾਂਗਰਸ ਨੇ ਲੜਾਕੂ ਜਹਾਜ਼ ਰਾਫੇਲ ਦੇ ਹਜ਼ਾਰਾਂ ਕਰੋੜ ਰੁਪਇਆ ਦੇ ਸੌਦੇ 'ਚ ਭਾਰੀ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਅੱਜ ਕਿਹਾ ਕਿ ਇਸ ਦੇ ਵਿਰੁੱਧ ਦੇਸ਼ ਭਰ 'ਚ ਅੰਦੋਲਨ ਚਲਾਇਆ ਜਾਵੇਗਾ। ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸਿੰਘ ਸੂਰਜੇਵਾਲਾ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨਗੀ ਵਿਚ ਕਾਂਗਰਸ ਦੇ ਜਨਰਲ ਸਕੱਤਰ, ਇੰਚਾਰਜਾਂ, ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਅਤੇ ਵਿਧਾਇਕ ਦਲ ਦੇ ਆਗੂਆਂ ਦੀ ਇਕ ਬੈਠਕ ਹੋਈ ਹੈ, ਜਿਸ 'ਚ ਅਹਿਮ ਫੈਸਲੇ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਬੈਠਕ ਵਿਚ ਦੇਸ਼ ਦੇ ਸਿਆਸੀ ਹਾਲਾਤ 'ਤੇ ਵਿਆਪਕ ਚਰਚਾ ਕੀਤੀ ਗਈ। ਸ਼੍ਰੀ ਗਾਂਧੀ ਨੇ ਬੈਠਕ ਵਿਚ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਭ੍ਰਿਸ਼ਟਾਚਾਰ 'ਤੇ ਪਰਦਾ ਪਾ ਰਹੀ ਹੈ। ਰਾਫੇਲ ਸੌਦੇ 'ਚ ਭ੍ਰਿਸ਼ਟਾਚਾਰ ਦੇ ਖੇਡ ਖੇਡੀ ਗਈ ਹੈ ਅਤੇ 'ਚੌਕੀਦਾਰ' ਹੁਣ ਭਾਈਵਾਲ ਬਣ ਗਏ ਹਨ। ਪਾਰਟੀ ਨੂੰ ਇਸ ਦੀ ਜਾਣਕਾਰੀ ਦੇਸ਼ ਨੂੰ ਦੇਣੀ ਚਾਹੀਦੀ ਹੈ ਅਤੇ ਜਨਤਾ ਨੂੰ ਇਸ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ।
ਰੰਜਿਸ਼ ਦੇ ਚਲਦੇ ਵਿਅਕਤੀ 'ਤੇ ਫਾਈਰਿੰਗ, ਹਾਲਤ ਗੰਭੀਰ
NEXT STORY