ਉਜੈਨ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਵਿਚ ਸਥਿਤ ਮਹਾਕਾਲੇਸ਼ਵਰ ਮੰਦਰ 'ਚ ਪੂਜਾ ਕੀਤੀ। ਦੱਸ ਦੇਈਏ ਕਿ ਪਰਿਣਤੀ ਅਤੇ ਰਾਘਵ ਚੱਢਾ ਛੇਤੀ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਦੋਹਾਂ ਨੇ ਮੰਦਰ ਦੇ ਨੰਦੀਹਾਲ 'ਚ ਬੈਠ ਕੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਅਤੇ ਬਾਬਾ ਮਹਾਕਾਲ ਦਾ ਆਸ਼ੀਰਵਾਦ ਲਿਆ।
ਇਹ ਵੀ ਪੜ੍ਹੋ- ਹਰਿਆਣਾ ਦੇ ਨੂਹ 'ਚ ਇੰਟਰਨੈੱਟ ਸੇਵਾਵਾਂ ਮੁੜ ਮੁਲਤਵੀ, ਜਾਣੋ ਵਜ੍ਹਾ
ਇਸ ਮੌਕੇ ਮੰਦਰ ਦੇ ਪੁਜਾਰੀ ਯਸ਼ ਗੁਰੂ ਨੇ ਮੰਤਰਾਂ ਦਾ ਜਾਪ ਕਰਕੇ ਪੂਜਾ ਕੀਤੀ। ਦੋਹਾਂ ਨੇ ਮੰਦਰ ਦੇ ਪਾਵਨ ਅਸਥਾਨ ਦੀ ਚੌਂਕੀ 'ਤੇ ਮੱਥਾ ਟੇਕਿਆ ਅਤੇ ਇੱਥੋਂ ਹੀ ਬਾਬਾ ਮਹਾਕਾਲ ਦੀ ਪੂਜਾ ਕੀਤੀ।
ਇਹ ਵੀ ਪੜ੍ਹੋ- ਹਿਮਾਚਲ 'ਚ ਕੁਦਰਤ ਦਾ ਕਹਿਰ; ਹੁਣ ਤੱਕ 372 ਲੋਕਾਂ ਦੀ ਮੌਤ, 2400 ਘਰ ਹੋਏ ਢਹਿ-ਢੇਰੀ
ਦੱਸ ਦੇਈਏ ਕਿ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਬਾਬਾ ਮਹਾਕਾਲ ਦਾ ਆਸ਼ੀਰਵਾਦ ਲੈਣ ਲਈ ਕਈ ਪ੍ਰਸਿੱਧ ਹਸਤੀਆਂ ਇੱਥੇ ਪਹੁੰਚ ਰਹੀਆਂ ਹਨ। ਇਸੇ ਤਰ੍ਹਾਂ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਭਗਵਾਨ ਮਹਾਕਾਲ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ। ਮੰਦਰ ਦੇ ਪੁਜਾਰੀ ਮੁਤਾਬਕ ਇਸ ਦੌਰਾਨ ਉਨ੍ਹਾਂ ਨੇ ਬ੍ਰਾਹਮਣਾਂ ਵਲੋਂ ਕੀਤੇ ਗਏ ਰੁਦਰ ਸੁਕਤ ਅਤੇ ਸ਼ਾਂਤੀ ਪਾਠ ਨੂੰ ਸੁਣਿਆ।
ਇਹ ਵੀ ਪੜ੍ਹੋ- ਤੈਸ਼ 'ਚ ਆਏ ਪਤੀ ਨੇ ਪਤਨੀ ਸਣੇ ਕੀਤਾ ਵੱਡਾ ਕਾਂਡ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਜ਼ਿਕਰਯੋਗ ਹੈ ਕਿ ਪਰਿਣੀਤੀ ਅਤੇ ਰਾਘਵ ਨੇ 13 ਮਈ ਨੂੰ ਆਪਣੇ ਪਿਆਰਿਆਂ ਦੀ ਮੌਜੂਦਗੀ ਵਿਚ ਨਵੀਂ ਦਿੱਲੀ ਦੇ ਕਪੂਰਥਲਾ ਸਥਿਤ ਘਰ ਵਿਚ ਕੁੜਮਾਈ ਕੀਤੀ ਸੀ।
ਇਹ ਵੀ ਪੜ੍ਹੋ- ਲਾਕਡਾਊਨ 'ਚ ਚੱਲੀ ਗਈ ਸੀ ਨੌਕਰੀ, ਮਸ਼ਰੂਮ ਦੀ ਖੇਤੀ ਨੇ ਬਦਲ ਦਿੱਤੀ ਤਕਦੀਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ 'ਚ ਬੱਚੇ ਨੂੰ ਥੱਪੜ ਮਾਰਨ ਦੀ ਘਟਨਾ; NCPCR ਦੀ ਲੋਕਾਂ ਨੂੰ ਖ਼ਾਸ ਅਪੀਲ
NEXT STORY