ਨਵੀਂ ਦਿੱਲੀ- ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR) ਨੇ ਲੋਕਾਂ ਨੂੰ ਇਕ ਬੱਚੇ ਦਾ ਉਹ ਵੀਡੀਓ ਸਾਂਝਾ ਕਰ ਕੇ ਉਸ ਦੀ ਪਛਾਣ ਦਾ ਖ਼ੁਲਾਸਾ ਨਾ ਕਰਨ ਦੀ ਅਪੀਲ ਕੀਤੀ ਹੈ, ਜਿਸ 'ਚ ਇਕ ਅਧਿਆਪਕਾ ਉਸ ਦੇ ਸਹਿਪਾਠੀਆਂ ਤੋਂ ਉਸ ਨੂੰ ਥੱਪੜ ਮਾਰਨ ਲਈ ਆਖ ਰਹੀ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿਚ ਇਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਦੂਜੀ ਜਮਾਤ ਦੇ ਵਿਦਿਆਰਥੀਆਂ ਤੋਂ ਉਸ ਦੇ ਸਹਿਪਾਠੀਆਂ ਤੋਂ ਥੱਪੜ ਮਾਰਨ ਲਈ ਆਖ ਰਹੀ ਹੈ, ਜੋ ਘੱਟ ਗਿਣਤੀ ਭਾਈਚਾਰੇ ਤੋਂ ਹੈ।
ਇਹ ਵੀ ਪੜ੍ਹੋ- ਮੈਡਮ ਦੀ ਸ਼ਰਮਨਾਕ ਕਰਤੂਤ, ਵਿਦਿਆਰਥੀ ਨੂੰ ਦੂਜੇ ਬੱਚਿਆਂ ਤੋਂ ਮਰਵਾਈਆਂ ਚਪੇੜਾਂ, ਭਖਿਆ ਮਾਮਲਾ
ਵੀਡੀਓ ਵਿਚ ਅਧਿਆਪਕਾ ਨੂੰ ਭਾਈਚਾਰੇ ਦੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਦੇ ਵੀ ਸੁਣਿਆ ਜਾ ਸਕਦਾ ਹੈ। NCPCR ਦੇ ਪ੍ਰਧਾਨ ਪ੍ਰਿਯਾਂਕ ਕਾਨੂੰਨਗੋ ਨੇ ਦੱਸਿਆ ਕਿ ਮਾਮਲੇ ਵਿਚ ਕਾਰਵਾਈ ਲਈ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਕਾਨੂੰਨਗੋ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਬੱਚੇ ਦਾ ਵੀਡੀਓ ਸਾਂਝਾ ਨਾ ਕਰਨ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਜਾਣਕਾਰੀ ਈ-ਮੇਲ ਰਾਹੀਂ ਦੇਣ। ਤੁਸੀਂ ਸਾਰੇ ਬੱਚੇ ਦੀ ਪਛਾਣ ਦਾ ਖ਼ੁਲਾਸਾ ਕਰ ਕੇ ਅਪਰਾਧ ਦਾ ਹਿੱਸਾ ਨਾ ਬਣੋ।
ਇਹ ਵੀ ਪੜ੍ਹੋ- ਤੈਸ਼ 'ਚ ਆਏ ਪਤੀ ਨੇ ਪਤਨੀ ਸਣੇ ਕੀਤਾ ਵੱਡਾ ਕਾਂਡ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਇਹ ਵਾਇਰਲ ਵੀਡੀਓ ਮੁਜ਼ੱਫਰਨਗਰ ਜ਼ਿਲ੍ਹੇ ਦੇ ਮੰਸੂਰਪੁਰ ਥਾਣੇ ਖੇਤਰ ਦੇ ਇਕ ਨਿੱਜੀ ਸਕੂਲ ਦੀ ਦੱਸੀ ਜਾ ਰਹੀ ਹੈ। ਅਜਿਹਾ ਦੋਸ਼ ਹੈ ਕਿ ਸਕੂਲ ਦੀ ਦੂਜੀ ਜਮਾਤ 'ਚ ਪੜ੍ਹਨ ਵਾਲੇ ਇਕ ਵਿਦਿਆਰਥੀ ਨੂੰ ਸ਼ੁੱਕਰਵਾਰ ਨੂੰ ਉਸਦੀ ਅਧਿਆਪਿਕਾ ਦੇ ਆਦੇਸ਼ 'ਤੇ ਉਸਦੀ ਜਮਾਤ ਦੇ ਦੂਜੇ ਵਿਦਿਆਰਥੀਆਂ ਵੱਲੋਂ ਚਪੇੜਾਂ ਮਰਵਾਈਆਂ ਗਈਆਂ। ਇਹ ਵੀ ਦੋਸ਼ ਹੈ ਕਿ ਵੀਡੀਓ 'ਚ ਇਕ ਵਿਸ਼ੇਸ਼ ਭਾਈਚਾਰੇ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਗਈਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਤੇ ਨੋਟਿਸ ਲੈਂਦੇ ਹੋਏ ਪੁਲਸ ਅਧਿਕਾਰੀ ਰਵੀ ਸ਼ੰਕਰ ਨੇ ਦੱਸਿਆ ਕਿ ਵੀਡੀਓ ਦੀ ਜਾਂਚ ਪਹਿਲੇ ਨਜ਼ਰ 'ਚ ਇਹ ਸਾਹਮਣੇ ਆਇਆ ਹੈ ਕਿ ਸਕੂਲ ਦਾ ਕੰਮ ਪੂਰਾ ਨਾ ਕਰਨ 'ਤੇ ਵਿਦਿਆਰਥੀ ਦੀ ਕੁੱਟਮਾਰ ਕੀਤੀ ਜਾ ਰਹੀਹੈ ਅਤੇ ਵੀਡੀਓ 'ਚ ਕੋਈ ਇਤਰਾਜ਼ਯੋਗ ਗੱਲ ਨਹੀਂ ਆਖੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਪਰੀਮ ਕੋਰਟ ਦੀ ਦੋ-ਟੁਕ : ਨਫ਼ਰਤ ਸਬੰਧੀ ਅਪਰਾਧ ਰੋਕਣ ਲਈ ਹਦਾਇਤਾਂ ਹੋਰ ਸਖ਼ਤ ਬਣਾਵਾਂਗੇ
NEXT STORY