ਸ਼੍ਰੀਨਗਰ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਸ਼੍ਰੀਨਗਰ 'ਚ ਬਰਫ਼ਬਾਰੀ ਦਾ ਆਨੰਦ ਲਿਆ। ਕਸ਼ਮੀਰ 'ਚ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ, ਜੋ ਐਤਵਾਰ ਸ਼ਾਮ ਤੋਂ ਸ਼ੁਰੂ ਹੋਈ ਅਤੇ ਅਜੇ ਵੀ ਜਾਰੀ ਹੈ। ਸਫੈਦ ਟੀ-ਸ਼ਰਟ ਅਤੇ ਵਾਟਰਪਰੂਫ਼ ਵੇਸਟਕੋਟ ਪਹਿਨੇ ਰਾਹੁਲ ਨੂੰ ਪ੍ਰਿਯੰਕਾ ਇਕ-ਦੂਜੇ 'ਤੇ ਬਰਫ਼ ਦੇ ਗੋਲੇ ਸੁੱਟਦੇ ਨਜ਼ਰ ਆਏ।
ਰਾਹੁਲ ਗਾਂਧੀ ਨੇ 135 ਦਿਨਾ ਭਾਰਤ ਜੋੜੋ ਯਾਤਰਾ ਦੀ ਅਗਵਾਈ ਕੀਤੀ, ਜੋ ਕੱਲ ਯਾਨੀ ਐਤਵਾਰ ਨੂੰ ਸ਼੍ਰੀਨਗਰ ਦੇ ਇਤਿਹਾਸਕ ਲਾਲ ਚੌਕ 'ਤੇ ਤਿਰੰਗਾ ਲਹਿਰਾਉਣ ਦੇ ਤੁਰੰਤ ਬਾਅਦ ਸੰਪੰਨ ਹੋਈ। ਕੰਨਿਆਕੁਮਾਰੀ ਦੀ ਸ਼ੁਰੂਆਤ ਕਰਨ ਵਾਲੀ ਭਾਰਤ ਜੋੜੋ ਯਾਤਰਾ ਦੇ ਰਸਮੀ ਅੰਤ ਨੂੰ ਚਿੰਨ੍ਹਿਤ ਕਰਨ ਲਈ ਕਾਂਗਰਸ ਸ਼ੇਰ-ਏ-ਕਸ਼ਮੀਰ ਕ੍ਰਿਕੇਟ ਸਟੇਡੀਅਮ 'ਚ ਇਕ ਰੈਲੀ ਦਾ ਆਯੋਜਨ ਕਰ ਰਹੀ ਹੈ। ਸੋਮਵਾਰ ਸਵੇਰੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਸ਼੍ਰੀਨਗਰ ਹੈੱਡ ਕੁਆਰਟਰ 'ਚ ਰਾਸ਼ਟਰੀ ਝੰਡਾ ਲਹਿਰਾਇਆ।
ਤ੍ਰਿਣਮੂਲ ਕਾਂਗਰਸ ਤੇ 'ਆਪ' ਤੋਂ ਕਾਂਗਰਸ ਨੂੰ ਮਿਲ ਸਕਦੀ ਹੈ ਚੁਣੌਤੀ, ‘ਕਰੋ ਜਾਂ ਮਰੋ’ ਵਾਂਗ ਹੈ ਸਾਲ 2023
NEXT STORY