ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਗਾਸਸ ਸਪਾਈਵੇਅਰ ਨਾਲ ਸੰਬੰਧਤ ਅਮਰੀਕੀ ਅਖ਼ਬਾਰ 'ਨਿਊਯਾਰਕ ਟਾਈਮਜ਼' ਦੀ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ 'ਦੇਸ਼ਧ੍ਰੋਹ' ਕੀਤਾ ਹੈ। ਅਮਰੀਕੀ ਅਖ਼ਬਾਰ ਦੀ ਖ਼ਬਰ ਅਨੁਸਾਰ, 2017 'ਚ ਭਾਰਤ ਅਤੇ ਇਜ਼ਰਾਈਲ ਦਰਮਿਆਨ ਹੋਏ ਲਗਭਗ 2 ਅਰਬ ਡਾਲਰ ਦੇ ਆਧੁਨਿਕ ਹਥਿਆਰਾਂ ਅਤੇ ਖੁਫ਼ੀਆ ਉਪਕਰਣਾਂ ਦੇ ਸੌਦੇ 'ਚ ਪੈਗਾਸਸ ਸਪਾਈਵੇਅਰ ਅਤੇ ਇਕ ਮਿਜ਼ਾਈਲ ਪ੍ਰਣਾਲੀ ਦੀ ਖਰੀਦ ਮੁੱਖ ਰੂਪ ਨਾਲ ਸ਼ਾਮਲ ਸੀ।
ਇਸ ਖ਼ਬਰ ਨੂੰ ਲੈ ਕੇ ਰਾਹੁਲ ਨੇ ਟਵੀਟ ਕੀਤਾ,''ਮੋਦੀ ਸਰਕਾਰ ਨੇ ਸਾਡੇ ਲੋਕਤੰਤਰ ਦੀਆਂ ਮੁੱਢਲੀਆਂ ਸੰਸਥਾਵਾਂ, ਰਾਜਨੇਤਾਵਾਂ ਅਤੇ ਜਨਤਾ ਦੀ ਜਾਸੂਸੀ ਕਰਨ ਲਈ ਪੈਗਾਸਸ ਖਰੀਦਿਆ ਸੀ। ਫ਼ੋਨ ਟੈਪ ਕਰ ਕੇ ਸੱਤਾ ਪੱਖ, ਵਿਰੋਧੀ ਧਿਰ, ਫ਼ੌਜ, ਨਿਆਂਪਾਲਿਕਾ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਦੇਸ਼ਧ੍ਰੋਹ ਹੈ।'' ਉਨ੍ਹਾਂ ਨੇ ਦੋਸ਼ ਲਗਾਇਆ,''ਮੋਦੀ ਸਰਕਾਰ ਨੇ ਦੇਸ਼ਧ੍ਰੋਹ ਕੀਤਾ ਹੈ।'' ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਟਵੀਟ ਕੀਤਾ,''ਮੋਦੀ ਸਰਕਾਰ ਨੇ ਭਾਰਤ ਦੇ ਦੁਸ਼ਮਣ ਦੀ ਤਰ੍ਹਾਂ ਕੰਮ ਕਿਉਂ ਕੀਤਾ ਅਤੇ ਭਾਰਤੀ ਨਾਗਰਿਕਾਂ ਵਿਰੁੱਧ ਹੀ ਯੁੱਧ ਦੇ ਹਥਿਆਰਾਂ ਦੀ ਵਰਤੋਂ ਕਿਉਂ ਕੀਤੀ?'' ਉਨ੍ਹਾਂ ਕਿਹਾ,''ਪੈਗਾਸਸ ਦੀ ਵਰਤੋਂ ਗੈਰ-ਕਾਨੂੰਨੀ ਜਾਸੂਸੀ ਲਈ ਕਰਨਾ ਰਾਸ਼ਟਰਧ੍ਰੋਹ ਹੈ। ਕਾਨੂੰਨ ਵੱਧ ਕੇ ਕੋਈ ਨਹੀਂ ਹੈ। ਅਸੀਂ ਯਕੀਨੀ ਕਰਾਂਗੇ ਕਿ ਨਿਆਂ ਹੋਵੇ।''
ਖੇਤੀ ਦਾ ਭਵਿੱਖ ਬਚਾਉਣ ਲਈ MSP ਗਾਰੰਟੀ ਜ਼ਰੂਰੀ, ਲੜਾਈ ਜਾਰੀ ਰਹੇਗੀ : ਰਾਕੇਸ਼ ਟਿਕੈਤ
NEXT STORY